ਸੁਖਮਿੰਦਰ ਸਿੰਘ ਹੰਸਰਾ
Submitted by Administrator
Sunday, 5 June, 2011- 08:53 pm

ਸਿਆਟਲ : ਜੂਨ 6, 2011 (ਯੂ ਨਿਊਜ਼ ਟੂਡੇ) ਅਕਾਲੀ ਦਲ ਅੰਮ੍ਰਿਤਸਰ ਵਲੋਂ ਗੁਰਦੁਆਰਾ ਸਿੰਘ ਸਭਾ ਆਪ ਵਾਸ਼ਿੰਗਟਨ  ਸਿਆਟਲ  6 ਜੂਨ ‘ਘਲੂਘਾਰੇ ਦਿਵਸ’  ਮਨਾਇਆ ਗਿਆ ਜਿਥੇ ਸੁਖਮਿੰਦਰ ਸਿੰਘ ਹੰਸਰਾ ਜੀ ਨੇ ਟਰੰਟੋ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ।ਉਨ੍ਹਾਂ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਖਾਲਿਸਤਾਨ ਦੀ ਪ੍ਰਾਪਤੀ ਤੋਂ ਬਿਨਾਂ ਸਾਡੀ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੋਣਾ।ਸੋ ਸਾਨੂੰ ਕਿਸੇ ਵੀ ਝਾਂਸੇ ਵਿੱਚ ਨਹੀਂ ਆਉਣਾ ਚਾਹੀਦਾ ਅਤੇ ਖਾਲਿਸਤਾਨ ਦੀ ਲੜਾਈ ਨੂੰ ਪੂਰੀ ਜੱਦੋ-ਜਹਿਦ ਨਾਲ ਜਾਰੀ ਰਖਣਾ ਚਾਹੀਦਾ ਹੈ ।ਜਿਸ ਦਾ ਸਿੱਖ ਸੰਗਤਾਂ ਨੇ ਜੈਕਾਰਿਆਂ ਨਾਲ ਸੁਆਗਤ ਕੀਤਾ।ਸ੍ਰ.ਸਿਮਰਨਜੀਤ ਸਿੰਘ ਮਾਨ ਦਾ ਲਿਖਤੀ ਸੰਦੇਸ਼ ਭਾਈ ਕਿੰਦਰਬੀਰ ਸਿੰਘ ਨੇ ਪੜ੍ਹ ਕੇ ਸੁਣਾਇਆ।ਪ੍ਰੋ. ਦਵਿੰਦਰਪਾਲ ਸਿੰਘ ਭੁਲਰ ਨਾਲ ਭਾਰਤੀ ਨਿਆਂ ਪ੍ਰਨਾਲੀ ਕਿਵੇਂ ਪੇਸ਼ ਆਈ ਹੈ ਦਾ ਖੁੱਲ ਖੁਲਾਸਾ ਕੀਤਾ ਗਿਆ।ਸਾਰੀ ਸਿੱਖ ਸੰਗਤ ਨੇ ਰੋਸ ਵਜੋਂ ਇਸ ਦੀ ਰੱਜ ਕੇ ਨਖੇਧੀ ਕੀਤੀ।ਇਸ ਵਿਰੁੱਧ ਰੋਸ ਮਤੇ ਪਾਸ ਕਰ ਕੇ ਭਾਰਤੀ ਨਿਜ਼ਾਮ ਨੂੰ ਭੇਜਣ ਦਾ ਫ਼ੈਸਲਾ ਲਿਆ ਗਿਆ।

© 2011 | All rights reserved | Terms & Conditions