ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਪੁਲਿਸ ਸਿੱਖ ਸਰਦਾਰ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਚਰਚੇ
Submitted by Administrator
Friday, 8 September, 2017- 11:26 pm
ਅਮਰੀਕਾ ਦੇ ਸ਼ਹਿਰ ਹਿਊਸਟਨ ਵਿਚ ਪੁਲਿਸ ਸਿੱਖ ਸਰਦਾਰ  ਡਿਪਟੀ ਸੰਦੀਪ ਸਿੰਘ ਧਾਲੀਵਾਲ  ਦੇ ਚਰਚੇ

         ਹਿਊਸਟਨ : ( ਗੁਰਬਖ਼ਸ਼ ਵਿਧਾਤਾ ਰੇਸ਼ਮ, ਵਿਧਾਤਾ) ਅਮਰੀਕਾ  ਦੇ ਸ਼ਹਿਰ ਹਿਊਸਟਨ  ਵਿਚ ਤੂਫ਼ਾਨ ਨੇ ਕਾਫ਼ੀ ਜ਼ਿਆਦਾ ਤਬਾਹੀ ਕੀਤੀ ਲੋਕ ਬੇਘਰ ਹੋ ਗਏ ਪਰ ਉਤਨਾ ਦਾ ਖਾਣ ਪੀਣਾ ਦੇ ਸਮਾਨ ਦਾ ਪ੍ਰਬੰਧ ਵੱਖ ਵੱਖ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਰਿਹਾ ਹੈ ,ਉੱਥੇ ਖ਼ੂਬ ਸੂਰਤ ਨੌਜਵਾਨ ਪੁਲਿਸ ਡਿਪਟੀ ਆਫ਼ੀਸਰ ਸੰਦੀਪ ਸਿੰਘ ਧਾਲੀਵਾਲ ਦੀ ਗੱਲ ਕੀਤੇ ਜਾਵੇ ਤਾਂ ਅੱਜ ਦੁਨੀਆ ਸਾਹਮਣੇ ਸਾਬਤ ਕਰ ਕੇ ਰੱਖ ਦਿੱਤਾ  ਸਿੱਖ ਕੌਮ ਇੱਕ ਸ਼ਾਂਤੀ ਦਾ ਪ੍ਰਤੀਕ ਹੈ।ਸਰਦਾਰ ਸੰਦੀਪ ਸਿੰਘ ਦੀ ਗੱਲ ਕੀਤੀ ਜਾਵੇ ਤਾਂ ਸਰਦਾਰ ਸੰਦੀਪ ਸਿੰਘ ਧਾਲੀਵਾਲ 2008 ਵਿਚ ਹੈਰਿਸ ਕਾਊਂਟੀ ਸ਼ੈਰਿਫ ਦੇ ਦਫ਼ਤਰ ਮਹਿਜ਼ ਮਹਿਕਮਾ ਵਿਭਾਗ ਦੇ ਵਿਚ ਭਾਰਤੀ ਹੋਇਆ 2015 ਵਿਚ ਦਸਤਾਰ ਸਜਾਉਣ ਦੀ ਸਰਕਾਰ ਵੱਲੋਂ 24, ਘੰਟੇ ਡਿਊਟੀ ਕਰਨ ਦੀ ਆਗਿਆ ਦਿੱਤੀ ਗਈ ਯੂਨਾਈਟਿਡ ਸਿੱਖ ਜਥੇਬੰਦੀ ਦੇ ਸਿੰਘ ਸਰਦਾਰਾ ਅਤੇ ਹੋਰ ਲੋਕਾਂ ਨੇ ਦੱਸਿਆ ਸਰਦਾਰ ਸੰਦੀਪ ਸਿੰਘ ਧਾਲੀਵਾਲ ਬਹੁਤ ਚੰਗੇ ਸੁਭਾਅ ਦਾ ਲੜਕਾ ਹੈ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ  ਆਪਣੀ ਡਿਊਟੀ ਦੇ ਸਮੇਂ ਅਤੇ ਬਾਅਦ ਵਿਚ ਵੀ ਅਣਥੱਕ ਮਿਹਨਤ ਕਰ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਨਾਲ ਦੇ ਆਫ਼ੀਸਰ ਵੀ ਸਰਦਾਰ ਆਫ਼ੀਸਰ ਸੰਦੀਪ ਸਿੰਘ ਧਾਲੀਵਾਲ ਦੀ ਤਾਰੀਫ਼ ਕਰ ਰਹੇ ਹਨ ਜੋ ਲੋਕ ਘਰਾਂ ਤੋਂ ਬੇਘਰ ਹੋ ਚੁੱਕੇ ਹਨ ,ਉਤਨਾ ਦੀ ਮਦਦ ਲਈ ਆ ਰਹੇ ਟਰੱਕਾਂ ਵਿਚ ਸਮਾਨ ਦੇ ਨੂੰ ਆਪ ਭੱਜ ਭੱਜ ਕੇ ਲੱਦਣਾ ਅਤੇ ਜਿੱਥੇ ਜ਼ਰੂਰਤਮੰਦ ਲਈ ਲੈ ਕੇ ਜਾਣਾ ਟਰੱਕਾਂ ਨੂੰ ਖ਼ਾਲੀ ਕਰਨਾ ਆਪ ਅੱਗੇ ਹੋ ਕੇ ਤੇਜ਼ੀ ਨਾਲ ਕੰਮ  ਖ਼ਾਲੀ ਕਰਨਾ ਤਾਂ ਆਪ ਅੱਗੇ ਹੋ ਕੇ ਕੰਮ ਕਰ ਰਿਹਾ ਹੈ! ਦੇਸਾਂ ਪ੍ਰਦੇਸਾ ਵਿਚ ਸਰਦਾਰਾ ਦੇ ਪਹਿਲਾ ਵੀ ਬਹੁਤ ਚੰਗੇ ਕੰਮਾਂ ਵਿਚ ਚਰਚੇ ਹਨ ਪਰ ਆਫ਼ੀਸਰ ਸੰਦੀਪ ਸਿੰਘ ਧਾਲੀਵਾਲ ਨੇ ਦੁਨੀਆ ਨੂੰ ਦੱਸ ਦਿੱਤਾ ਅਸੀਂ ਕਿਸੇ ਵੀ ਵੱਡੀ ਤੋ ਵੱਡੀ ਡਿਊਟੀ ਉੱਪਰ ਲੱਗੇ ਹੋਈਏ ਅਸੀਂ ਹਰ ਸਮੇਂ ਮਦਦ ਲਈ ਤਿਆਰ ਹਾਂ !

© 2011 | All rights reserved | Terms & Conditions