ਟੈਕਸਾਸ ਦੀ ਮੁੜ ਵਾਪਸੀ ਲਈ ਸਿੱਖਾਂ ਵੱਲੋਂ 'ਇਨਸਾਨੀਅਤ ਦੀ ਤਾਕਤ' ਦਾ ਮੁਜ਼ਾਹਰਾ
Submitted by Administrator
Thursday, 14 September, 2017- 11:41 pm
ਟੈਕਸਾਸ ਦੀ ਮੁੜ ਵਾਪਸੀ ਲਈ ਸਿੱਖਾਂ ਵੱਲੋਂ 'ਇਨਸਾਨੀਅਤ ਦੀ ਤਾਕਤ' ਦਾ ਮੁਜ਼ਾਹਰਾ


         ਟੈਕਸਸ ਅਮਰੀਕਾ: ਜਿਉਂ ਜਿਉਂ ਹੜ੍ਹਾਂ ਦਾ ਪਾਣੀ ਉਤਰ ਰਿਹਾ ਹੈ ਤਿਉਂ ਤਿਉਂ ਟੈਕਸਾਸ ਵਾਸੀ ਹੜ੍ਹਾਂ ਦੇ ਗੰਧਲੇ ਪਾਣੀਆਂ ਨਾਲ ਭਰੇ ਘਰਾਂ ਅਤੇ ਸੋਚ ਤੋਂ ਪਰੇ ਵਿਨਾਸ਼ ਦੀਆਂ ਅਣਗਿਣਤ ਕਹਾਣੀਆਂ ਦੇ ਗਵਾਹ ਬਣ ਰਹੇ ਹਨ।ਸਿਰਦਰਦੀ ਅਤੇ ਤਬਾਹੀ ਦੇ ਇਸ ਮੰਜਰ ਮੌਕੇ ਸਹਿਯੋਗ ਅਤੇ ਦਇਆ ਦੀ ਵਿਸ਼ਾਲਤਾ ਉੱਭਰ ਕੇ ਸਾਹਮਣੇ ਆ ਰਹੀ ਹੈ।ਯੂਨਾਈਟਿਡ ਸਿੱਖਸ ਵਲੰਟੀਅਰਜ਼ ਨੇ ਸਥਾਨਕ ਲੋਕਾਂ ਨਾਲ ਸਹਿਯੋਗ ਕਰ ਕੇ ਇਨਸਾਨੀਅਤ ਦੀ ਸ਼ਕਤੀ ਦਾ ਪ੍ਰਗਟਾਅ ਕੀਤਾ ਹੈ ।
         ਆਪ ਸਭ ਦੇ ਸਹਿਯੋਗ ਸਦਕਾ ਹੁਣ ਤੀਕ ਵਲੰਟੀਅਰਜ਼ ਨੇ 20 ਟਰੱਕ ਲੋਡ ਰਾਕ-ਸ਼ੀਟ, ਕਿੱਲ ਅਤੇ ਸਫ਼ਾਈ ਦਾ ਸਾਜੋ ਸਮਾਨ 'ਲੀਗ ਸਿਟੀ ਪੁਲਿਸ ਵਿਭਾਗ' ਨੂੰ ਸੌਂਪ ਦਿੱਤਾ ਹੈ।ਇਹ ਸਮਾਨ ਹੜ੍ਹਾਂ ਨਾਲ ਪ੍ਰਭਾਵਿਤ ਘਰਾਂ ਦੀ ਮੁਰੰਮਤ ਦੇ ਕੰਮ ਆਵੇਗਾ।ਇਹ ਸਾਜੋ ਸਮਾਨ ਲੈ ਕੇ ਟਰੱਕਾਂ ਦੇ ਕਾਫ਼ਲੇ , ਹੁਣ ਤੀਕ ਸੈਕਰਾਮੈਂਟੋ, ਕੈਲੇਫੋਰਨੀਆ(ਲੱਗ ਭੰਗ 30 ਘੰਟੇ ਦਾ ਸਫ਼ਰ)ਤੈਅ ਕਰ ਕੇ ਅਤੇ ਮਕਾਨਾਂ ਦੀ ਮੁੜ ਉਸਾਰੀ ਜਾਂ ਮੁਰੰਮਤ ਵਿਚ ਸਹਾਇਤਾ ਕਰਨ ਹਿਤ ਵਲੰਟੀਅਰ ਵਾਸ਼ਿੰਗਟਨ ਤੋਂ ਵੀ ਪੁੱਜੇ ਹਨ।ਸਿਆਟਲ ਦੇ ਲੋਕਾਂ ਦਾ ਜਜ਼ਬੇ ਭਰਪੂਰ ਸਹਿਯੋਗ ਵਿਸ਼ੇਸ਼ ਰਿਹਾ ਹੈ। ਜਿਨ੍ਹਾਂ ਨੇ ਲੋੜੀਂਦੀਆਂ ਵਸਤਾਂ ਨੂੰ ਇਕੱਤਰ ਕਰਨ ਤੇ ਬਕਸੇ ਵੰਡਣ ਵਿਚ ਹੀ ਸਹਾਇਤਾ ਨਹੀਂ ਕੀਤੀ ਬਲਕਿ ਪੀੜਤਾਂ ਦੀ ਆਰਥਿਕ ਮਦਦ ਲਈ ਹਫ਼ਤੇ ਦੇ ਅਖੀਰ ਤੀਕ 20 ਹਜ਼ਾਰ ਡਾਲਰ ਦੀ ਰਕਮ ਵੀ ਇਕੱਤਰ ਕੀਤੀ।ਇਨ੍ਹਾਂ ਪੈਸਿਆਂ ਨਾਲ ਉਹ ਹੌਸਟਨ ਲਈ ਜ਼ਮੀਨੀ ਪੱਧਰ ਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣ ਵਿਚ ਸਫਲ ਹੋਏ।ਕਉਂਟਜ਼ੇ ਵਿਚ ਟੈਕਸਾਸ ਵਲੰਟੀਅਰਜ਼ ਨੇ ਹੜ੍ਹ ਪੀੜਤਾਂ ਨੂੰ ਰਾਹਤ ਪਹੁੰਚਾਉਣ ਤੇ ਸਹਾਇਤਾ ਲਈ ਅਮਰੀਕਨ ਫ਼ੌਜ ਦੇ ਨਾਲ ਹੋ ਕੇ ਕੰਮ ਕੀਤਾ।
          ਅਸੀਂ ਵਿਸ਼ੇਸ਼ ਧੰਨਵਾਦੀ ਦੇਣਾ ਚਾਹਾਂਗੇ ਗੁਰਦੁਆਰਾ ਸਿੰਘ ਸਭਾ ਰੈਂਟਨ, ਸੱਚਾ ਮਾਰਗ ਆਬਰਨ, ਸਿੱਖ ਸੈਂਟਰ ਆਫ ਬੌਥਲ ਅਤੇ ਗੁਰਦੁਆਰਾ ਮਾਰਿਸਵਿਲ।ਜਤਿੰਦਰ ਸਿੰਘ ਨੈਸ਼ਨਲ ਡਾਇਰੈਕਟਰ ਫ਼ਾਰ ਯੂਨਾਈਟਿਡ ਸਿੱਖਸ ਨੇ ਕਿਹਾ "ਸਾਰੇ ਹੀ ਵਲੰਟੀਅਰ ਤੇ ਵਿਸ਼ੇਸ਼ ਕਰ ਕੇ ਅਮਨ ਸਿੰਘ ਅਤੇ ਪਾਲ ਸਿੰਘ ਜੋ ਸਿਆਟਲ ਤੋਂ ਵਿਸ਼ੇਸ਼ ਕਰ ਕੇ ਹੈਰਿਸ ਕਾਂਉਟੀ ਸ਼ੈਰਿਫ ਆਫ਼ਿਸ ਵਿਖੇ ਸਮਾਨ ਦੀ ਡਲਿਵਰੀ ਦੇਣ ਲਈ ਪੁੱਜੇ ,ਅਸੀਂ ਤੁਹਾਡੀਆਂ ਸੇਵਾ ਲਈ ਧੰਨਵਾਦੀ ਹਾਂ"।
         ਬਿਨਾਂ ਸ਼ੱਕ ਹਾਰਵੇ ਝੱਖੜ ਪਿਛਲੀ ਅੱਧੀ ਸਦੀ ਦੌਰਾਨ ਆਏ ਤੁਫ਼ਾਨਾਂ ਨਾਲੋਂ ਬਦਤਰ ਰਿਹਾ ਹੈ ਲੇਕਿਨ ਇਸ ਨੇ ਕੌਮਾਂ ਦਾ ਅੰਦਰੂਨੀ ਬਿਹਤਰ ਬਾਹਰ ਲਿਆਂਦਾ ਹੈ।ਵਲੰਟੀਅਰਜ਼ ਜਿਨ੍ਹਾਂ ਦੇ ਆਪਣੇ ਪਰਿਵਾਰ ਤੇ ਪੂਰਾ ਸਮਾਂ ਨੌਕਰੀਆਂ ਵੀ ਹਨ, ਆਪਣੀਆਂ ਰੁਝੇਵੇਂ ਭਰੀਆਂ ਜ਼ਿੰਦਗੀਆਂ 'ਚੋਂ ਸਮਾਂ ਕੱਢ ਕੇ ਅਜਨਬੀਆਂ ਦੀ ਮਦਦ ਤੇ ਆਏ। ਉਨ੍ਹਾਂ ਨੇ ਗਵਾਂਢੀਆਂ ਨੂੰ ਅਪਣਾਇਆ, ਅਣਗੌਲੇ ਲੋਕਾਂ ਨੂੰ ਐਮਰਜੈਂਸੀ ਸਹਾਇਤਾ ਅਤੇ ਜ਼ਰੂਰੀ ਵਸਤਾਂ ਮੁਹੱਈਆ ਕਰਵਾਈਆਂ, ਫ਼ੌਜ ਦੇ ਨਾਲ ਹੋ ਕੇ ਡੱਬਾ ਬੰਦੀ ਅਤੇ ਵਸਤਾਂ ਵੰਡਣ ਵਿਚ ਲੋਵ'ਜ਼, ਕੋਸਟੋ ਐਂਡ ਟੇਲਰ ਰੈਂਟਲ ਕੰਪਨੀਆਂ ਦਾ ਸਹਿਯੋਗ ਕੀਤਾ।ਉਨ੍ਹਾਂ ਸੀ.ਐਫ.ਆਈ.ਐਸ.ਡੀ ਮੂਰ ਐਲੀਮੈਂਟਰੀ ਸਕੂਲ ਨੂੰ ਵਸਤਾਂ ਦਾ ਇੱਕ ਭਰਿਆ ਹੋਇਆ ਟਰੱਕ ਦਾਨ ਕੀਤਾ।ਇੱਕ ਹਫ਼ਤੇ ਦੇ ਦਿਨ ਹੀ 2500 ਲੋਕਾਂ ਨੂੰ ਤਾਜ਼ਾ ਲੰਗਰ (ਗਰਮ ਭੋਜਨ)ਮੁਹੱਈਆ ਕਰਵਾਇਆ।ਕੱਪੜਿਆਂ ਦੇ ਬਕਸੇ, ਪੀਣ ਵਾਲਾ ਪਾਣੀ, ਨਿੱਜੀ ਹਾਈਜੀਨ ਕਿੱਟ , ਭੋਜਨ ਅਤੇ ਹੋਰ ਸਮਾਨ ਤੁਫ਼ਾਨ ਪੀੜਤਾਂ ਤੱਕ ਪਹੁੰਚਾਇਆ।
         ਸੇਵਾ ਤੇ ਸਹਿਯੋਗ ਦੀ ਇੱਕ ਅਹਿਮ ਉਦਾਹਰਨ ਹੈ ਮਨਿੰਦਰ ਸੰਨੀ ਸਿੰਘ ਜਿਸ ਦੇ ਆਪਣੇ ਟਰੱਕ ਪਾਣੀ ਦੇ ਵੇਗ ਵਿਚ ਫਸ ਜਾਣ ਕਾਰਨ ਟਰਾਂਸਪੋਰਟ ਵਪਾਰ ਤਬਾਹ ਹੋ ਗਿਆ ਲੇਕਿਨ ਤਕਲੀਫ਼ਾਂ ਦੇ ਬਾਵਜੂਦ ਉਹ ਦੂਸਰਿਆਂ ਦੀ ਮਦਦ ਲਈ ਬਹੁੜਿਆ।ਉਹ ਤੇ ਉਸ ਵਰਗੇ ਹੋਰਾਂ ਨੇ ਦਿਨ ਦੇ ਤਕਰੀਬਨ 18-18 ਘੰਟੇ ਕੰਮ ਕੀਤਾ।ਉਹ ਕਹਿੰਦੇ ਇਹ ਪਿਆਰ ਦੀ ਮਜ਼ਦੂਰੀ ਹੈ ।ਉਹ ਸਾਡੇ ਪ੍ਰੇਰਨਾ ਸਰੋਤ ਹਨ।ਇਹ ਹੈ 'ਯੂਨਾਈਟਿਡ ਸਿਖਸ' ਦੀ ਅਸਲ ਪਰਿਭਾਸ਼ਾ।
          ਸਿੱਖ ਨੈਸ਼ਨਲ ਸੈਂਟਰ ਬੇਸ ਕੈਂਪ ਤੇ ਤਾਇਨਾਤ ਇੱਕ ਵਲੰਟੀਅਰ ਨੇ ਕਿਹਾ 'ਅਸੀਂ ਜਾਣਦੇ ਹਾਂ ਕਿ ਮੁੜ ਵਸੇਬੇ ਲਈ ਅਜੇ ਲੰਬਾ ਸਫ਼ਰ ਤੈਅ ਕੀਤਾ ਜਾਣਾ ਹੈ ।ਸਾਢੇ ਚਾਰ ਲੱਖ ਦੇ ਕਰੀਬ ਲੋਕਾਂ ਕੋਲ ਅਜੇ ਵੀ ਪੀਣ ਵਾਲਾ ਸਾਫ਼ ਪਾਣੀ ਨਹੀਂ ਹੈ।ਕੰਮ ਜਾਰੀ ਹੈ ਲੇਕਿਨ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਸਾਥੀ ਭੈਣ ਭਰਾਵਾਂ ਦੀ ਲੋੜ ਵੇਲੇ ਮਦਦ ਕਰਨਾ ਸੰਜੀਦਗੀ ਨਾਲ ਜ਼ਿੰਮੇਵਾਰੀ ਨਿਭਾਉਣਾ ਹੈ'।ਯਾਦ ਰੱਖੋ ਇਹ ਸਭ ਸਹਿਯੋਗ ਨਾਲ ਹੀ ਸੰਭਵ ਹੈ ।ਕਿਰਪਾ ਕਰ ਕੇ ਇੱਕ ਪਰਿਵਾਰ ਦੀ ਮਦਦ ਕਰੋ ਅਤੇ ਯੂਨਾਈਟਿਡ ਸਿਖਸ਼ ਦੀਆਂ ਕੋਸ਼ਿਸ਼ਾਂ ਨੂੰ ਦਾਨ ਕਰੋ।

Issued by,
Gurvinder Singh
Director, UNITED SIKHS 
E: sikhaid@unitedsikhs.org

 

© 2011 | All rights reserved | Terms & Conditions