ਸਿੱਖ ਸਰਦਾਰ ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਆਏ ਅੱਗੇ
Submitted by Administrator
Friday, 15 September, 2017- 03:42 pm
ਸਿੱਖ ਸਰਦਾਰ  ਰੋਹਿੰਗਿਆ ਮੁਸਲਮਾਨਾਂ ਦੀ ਮਦਦ ਲਈ ਆਏ ਅੱਗੇ

 
‘ਯੂਨਾਈਟਿਡ ਸਿੱਖਸ’ ਹਿਊਸਟਨ ਅਤੇ ਫਲੋਰੀਡਾ ਤੋਂ ਬਾਅਦ ਹੁਣ ਪਹੁੰਚੀ ਬੰਗਲਾਦੇਸ਼
                                                

          ਸਹਿਣਾ, (ਗੁਰਬਖਸ ਵਿਧਾਤਾ/ਰੇਸਮ ਵਿਧਾਤਾ) : ਮਿਆਂਮਰ ਦੇ ਰੋਹਿੰਗਿਆ ਮੁਸਲਮਾਨਾਂ ਦਾ ਮਸਲਾ ਹੁਣ ਖੇਤਰੀ ਨਹੀਂ ਰਿਹਾ।ਇਨ੍ਹਾਂ ਲੋਕਾਂ ਨੇ ਆਪਣੀ ਜਾਨ ਬਚਾਉਣ  ਲਈ ਬੰਗਲਾ ਦੇਸ਼ ਅਤੇ ਥਾਈਲੈਂਡ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ।ਇਹ ਲੋਕ ਪਹਿਲਾਂ ਵੀ ਗ਼ਰੀਬੀ ਵਿਚ ਦਿਨ ਕੱਟਦੇ ਸਨ ਪਰ ਬਰਮਾ ਵਿਚ ਇਨ੍ਹਾਂ ਨੂੰ ਮਾਰ ਕੁੱਟ ਕਰ ਕੇ ਅੱਗਾ ਲਗਾ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।ਭੁੱਖਣਭਾਣੇ ਆਪਣੀ ਜਾਨ ਬਚਾ ਕੇ ਬੰਗਲਾ ਦੇਸ਼ ਪਹੁੰਚ ਰਹੇ ਹਨ।ਜਿੱਥੇ ਇਨ੍ਹਾਂ ਦੀ ਮਦਦ ਲਈ ਅਮਰੀਕਾ ਸਥਿਤ ਜਥੇਬੰਦੀ  ਯੂਨਾਈਟਿਡ ਸਿੱਖਸ ਨੇ ਇੱਕ ਸਥਨਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਲੰਗਰ ਦਾ ਪ੍ਰਬੰਧ ਕੀਤਾ ਹੈ । ਡੀਸੀ ਬੰਦਰਾਬਦ ਤੋਂ ਆਗਿਆ ਲੈ ਕੇ ਜ਼ਰੂਰਤ ਮੁਤਾਬਿਕ ਲੰਗਰ ਅਤੇ ਰਸਦ ਪਹੁੰਚਦੀ  ਕੀਤੀ ਜਾ ਰਹੀ ਹੈ। ਯੂਨਾਈਟਿਡ ਸਿੱਖਸ ਦੇ ਸੇਵਾਦਾਰ ਰੌਨੀ ਸਿੰਘ ਨੇ ਦੱਸਿਆ ਇਨ੍ਹਾਂ ਲੋਕਾਂ  ਦੀ ਹਾਲਤ ਏਨੀ ਤਰਸਯੋਗ ਹੈ ਕਿ ਰੋਹਿੰਗਿਆ ਮੁਸਲਮਾਨਾ ਦੇ ਪਰਿਵਾਰਾਂ ਵਿਚੋਂ ਕਈਆਂ ਦੇ ਦੋ ਜਾਂ ਤਿੰਨ ਜੀਆਂ ਨੂੰ ਅੱਗ ਵਿਚ ਸਾੜ ਦਿੱਤਾ ਗਿਆ ਹੈ।ਛੋਟੇ ਛੋਟੇ ਬੱਚਿਆਂ ਨੂੰ ਏਨੀ ਬੁਰੀ ਤਰਾਂ ਮਾਰਿਆ ਗਿਆ ਜਿਵੇਂ ਰੱਬ ਵੀ  ਦੁਸ਼ਮਨ ਵੱਲ ਹੋ ਗਿਆ ਹੋਵੇ।ਕਿਸੇ ਕਿਸੇ ਦਾ ਤਾਂ ਸਾਰਾ ਪਰਿਵਾਰ ਹੀ ਮਾਰ ਦਿੱਤਾ ਗਿਆ ਹੈ ਅਤੇ ਬਾਅਦ ਵਿਚ ਘਰਾਂ ਨੂੰ ਅੱਗ ਲਗਾ ਦਿੱਤੀ।ਇੱਕ ਸਮੇਂ ਨੋਬਲ ਪੁਰਸਕਾਰ ਲੈਣ ਵਾਲੀ ਸੂ ਕੀ ਦੀ ਰਹਿਨੁਮਾਈ ਹੇਠ ਰੋਹਿੰਗੀਆ ਮੁਸਲਮਾਨਾਂ ਦੀ ਕੀਤੀ ਜਾ ਰਹੀ ਨਸਲੀ ਸਫਾਈ ਅਤਿ-ਨਿੰਦਣਯੋਗ ਹੈ ਅਤੇ ਦੁਨੀਆ ਦੇ ਸਮੂਹ ਲੋਕਾਂ ਨੂੰ ਇਹਨਾਂ ਅਮਲਾਂ ਖਿਲਾਫ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ।ਇਸ ਸਮੇਂ ਰਹਿਣ ਅਤੇ ਖਾਣ ਪੀਣ ਦਾ ਇਨ੍ਹਾਂ ਕੋਲ ਕੋਈ ਸਾਧਨ ਨਹੀਂ ਹੈ।ਇੱਥੋ ਤੱਕ ਕੀ ਪੀਣ ਲਈ ਪਾਣੀ ਵੀ ਨਹੀਂ ਸੀ ਅਤੇ ਪਾਉਣ ਲਈ ਕੱਪੜੇ ਵੀ ਨਹੀਂ ਸਨ।ਇਹ ਲੋਕ ਖ਼ਰਾਬ ਮੌਸਮ ਹੋਣ ਕਾਰਨ ਮੀਂਹ ਦੀਆਂ ਰਾਤਾਂ ਖੁੱਲ੍ਹੇ ਅਸਮਾਨ ਹੇਠਾਂ ਕੱਟਣ ਲਈ ਮਜਬੂਰ ਸਨ।ਜਿਨ੍ਹਾਂ ਲਈ ਯੂਨਾਈਟਿਡ ਸਿੱਖਸ ਵੱਲੋਂ ਛੀਟਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।ਪੀੜਤਾਂ ਹੋਰ ਸਹਾਇਤਾ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਬੰਗਲਾਦੇਸ਼ ਵਿਚ ਕੈਂਪ ਲਾ ਦਿੱਤਾ ਗਿਆ ਹੈ ਜੋਕਿ ਪੀੜਤਾਂ ਨੂੰ ਹਰ ਪ੍ਰਕਾਰ ਦੀ ਲੋੜੀਂਦੀ ਸਮਗਰੀ ਅਤੇ ਦਵਾਈਆਂ ਵੀ ਦੇਵੇਗਾ।

© 2011 | All rights reserved | Terms & Conditions