ਅਫਜ਼ਲ ਅਹਿਸਨ ਰੰਧਾਵਾ ਸਾਹਬ ਦੇ ਤੁਰ ਜਾਣ ਤੇ : ਗਜਿੰਦਰ ਸਿੰਘ, ਦਲ ਖਾਲਸਾ
Submitted by Administrator
Tuesday, 19 September, 2017- 03:22 pm
ਅਫਜ਼ਲ ਅਹਿਸਨ ਰੰਧਾਵਾ ਸਾਹਬ ਦੇ ਤੁਰ ਜਾਣ ਤੇ  : ਗਜਿੰਦਰ ਸਿੰਘ, ਦਲ ਖਾਲਸਾ

ਅਫਜ਼ਲ ਅਹਿਸਨ ਰੰਧਾਵਾ ਸਾਹਬ ਦੇ ਤੁਰ ਜਾਣ ਤੇ 
ਨਿੱਘੀ ਜੱਫੀ ਤੇ ਇੱਕ ਹਜ਼ਾਰ ਦਾ ਨੋਟ

           ਜਨਾਬ ਅਫਜ਼ਲ ਅਹਿਸਨ ਰੰਧਾਵਾ ਸਾਹਿਬ ਦੀ ਮੌਤ ਬਾਰੇ ਸੁਣ ਕੇ ਬਹੁਤ ਦੁੱਖ ਲੱਗਾ ਹੈ । ਬੜ੍ਹੇ ਜ਼ਿੰਦਾ ਦਿੱਲ ਤੇ ਨਿੱਘੇ ਇਨਸਾਨ ਸਨ ।

           ਦੁਨੀਆਂ ਭਰ ਦੇ ਸਿੱਖਾਂ ਵਿੱਚ ਉਹ ਆਪਣੀ ਜੂਨ ੮੪ ਤੋਂ ਬਾਦ ਲਿਖੀ ਕਵਿਤਾ 'ਨਵਾਂ ਘੱਲੂਘਾਰਾ' ਕਰ ਕੇ ਪਿਆਰ ਨਾਲ ਜਾਣੇ ਜਾਂਦੇ ਹਨ ।

           ਪਾਕਿਸਤਾਨ ਦੇ ਬਹੁਤੇ ਪੰਜਾਬੀ ਲੇਖਕਾਂ ਨਾਲ ਮੇਰੀ ਜੇਲ੍ਹ ਬੰਦੀ ਦਿਨ੍ਹਾਂ ਵਿੱਚ ਹੀ ਜਾਣ ਪਛਾਣ ਹੋ ਗਈ ਸੀ । ਕੁੱਝ ਤਾਂ ਜੇਲ੍ਹ ਵਿੱਚ ਆ ਕੇ ਮਿਲ ਵੀ ਗਏ ਸਨ । ਸਈਅਦ ਸਿਬਤੁਲ ਹਸਨ ਜ਼ੈਗ਼ਮ, ਪ੍ਰੋਫੈਸਰ ਹਸਨ ਲਲਿਆਣੀ ਵਾਲੇ, ਇਕਬਾਲ ਕੈਸਰ, ਇਲਿਣਾਸ ਘੁਮੰਣ, ਜੇਲ੍ਹ ਵਿੱਚ ਆ ਕੇ ਮਿਲਣ ਵਾਲਿਆਂ ਵਿੱਚ ਸ਼ਾਮਿਲ ਨਾਮ ਹਨ ।

           ਜੇਲ੍ਹ ਤੋਂ ਰਿਹਾਈ ਬਾਦ ਇੱਕ ਫੈਸਲਬਾਦੀ ਦੋਸਤ ਨੇ ਅਫਜ਼ਲ ਅਹਿਸਨ ਰੰਧਾਵਾ ਸਾਹਬ ਨਾਲ ਪਹਿਲੀ ਮੁਲਾਕਾਤ ਕਰਵਾਈ ਸੀ । ਰੰਧਾਵਾ ਸਾਹਬ ਪੇਸ਼ੇ ਤੋਂ ਵਕੀਲ ਸਨ, ਸੋ ਉਹਨਾਂ ਨੇ ਮੈਨੂੰ ਫੈਸਲਾਬਾਦ ਦੀ ਬਾਰ ਕੌਂਸਲ ਵਿੱਚ ਹੀ ਮਿਲਣ ਦਾ ਸੱਦਾ ਦਿੱਤਾ ਸੀ । ਰੰਧਾਵਾ ਸਾਹਬ ਨੇ ਆਪਣੇ ਦੋਸਤ ਵਕੀਲਾਂ ਦਾ ਇਕੱਠ ਕੀਤਾ ਹੋਇਆ ਸੀ, ਤੇ ਬਹੁਤ ਹੀ ਸਤਿਕਾਰ ਦੇਣ ਵਾਲੇ ਤਰੀਕੇ ਨਾਲ ਮੇਰੀ ਜਾਣ ਪਛਾਣ ਕਰਵਾਈ ਸੀ, ਤੇ ਮੇਰੇ ਤੋਂ ਕੁੱਝ ਕਵਿਤਾਵਾਂ ਵੀ ਸੁਣੀਆਂ ਸਨ । ਉਹਨਾਂ ਆਪਣੀ ਮਸ਼ਹੂਰ ਕਵਿਤਾ 'ਨਵਾਂ ਘੱਲੂਘਾਰਾ' ਵੀ ਸੁਣਾਈ ਸੀ । ਇੱਕ ਨਿੱਘੀ ਮੁਲਾਕਾਤ ਬਾਦ ਜਦੋਂ ਮੈਂ ਵਾਪਸੀ ਦੀ ਇਜਾਜ਼ਤ ਲਿੱਤੀ, ਤਾਂ ਮੈਨੂੰ ਜੱਫੀ ਪਾ ਕੇ ਮੇਰੇ ਜੇਬ੍ਹ ਵਿੱਚ ਇੱਕ ਹਜ਼ਾਰ ਰੁਪਏ ਦਾ ਨੋਟ ਪਾ ਦਿੱਤਾ । ਮੈਂ ਕਿਹਾ ਰੰਧਾਵਾ ਸਾਹਬ ਇਹ ਕੀ ਕਰਦੇ ਹੋ, ਕਹਿੰਦੇ ਇਨਕਲਾਬੀ ਲੋਕਾਂ ਦੀ ਇਹ ਰਵਾਇਤ ਹੈ ਕਿ ਘਰ ਆਏ ਇਨਕਲਾਬੀ ਨੂੰ ਖਾਲ੍ਹੀ ਨਹੀਂ ਤੋਰੀ ਦਾ ।

         ਅੱਜ ਉਹਨਾਂ ਦੇ ਤੁਰ ਜਾਣ ਦੀ ਖਬਰ ਸੁਣ ਕੇ ਉਹਨਾਂ ਦੀ ਨਿੱਘੀ ਜੱਫੀ ਤੇ ਇੱਕ ਹਜ਼ਾਰ ਦਾ ਨੋਟ ਬਹੁਤ ਯਾਦ ਆ ਰਿਹਾ ਹੈ ।

ਗਜਿੰਦਰ ਸਿੰਘ, ਦਲ ਖਾਲਸਾ । 
੧੯.੯.੨੦੧੭

© 2011 | All rights reserved | Terms & Conditions