ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਕਸ ਇੱਕ ਸਟੇਟਸਮੈਨ ਵਰਗਾ ਬਣਿਆ ! : Dr. Amarjit Singh washington D.C
Submitted by Administrator
Sunday, 10 March, 2019- 02:29 am
 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਅਕਸ ਇੱਕ ਸਟੇਟਸਮੈਨ ਵਰਗਾ ਬਣਿਆ ! :  Dr. Amarjit Singh washington D.C

ਹਿੰਦੂਤਵੀਆਂ ਵਲੋਂ 2019 ਦੀਆਂ ਪਾਰਲੀਮਾਨੀ ਚੋਣਾਂ ਜਿੱਤਣ ਲਈ ਪਾਕਿਸਤਾਨ ਦੇ ਖਿਲਾਫ 'ਹਮਲੇ' ਦਾ ਫਰਾਡ-ਦਾਅ ਪਿਆ ਪੁੱਠਾ! 

'ਇਮਾਨਦਾਰੀ' ਦੀ ਧੋਤੀ ਬੰਨ੍ਹ ਕੇ, ਛਲਾਂਗਾਂ ਮਾਰਦੇ ਮੋਦੀ ਨੂੰ 'ਰਾਫੇਲ ਡੀਲ' ਇਵੇਂ ਹੀ ਚਿੰਬੜੀ ਜਿਵੇਂ 'ਮਿਸਟਰ ਕਲੀਨ' ਬਣੇ ਰਾਜੀਵ ਗਾਂਧੀ ਨੂੰ ਬੋਫੋਰਸ ਸਮਝੌਤੇ ਨੇ ਦਿੱਤਾ ਸੀ ਧੋਬੀ-ਪਟਕਾ! 

ਯੂ. ਪੀ. ਵਿਚਲੇ ਐਮ. ਪੀਆਂ 'ਚੋਂ ਬੀ. ਜੇ. ਪੀ. ਦੇ ਐਮ. ਪੀਆਂ ਦੇ ਖਿਲਾਫ ਸਭ ਤੋਂ ਜ਼ਿਆਦਾ ਅਪਰਾਧਿਕ ਮਾਮਲੇ ਦਰਜ! 

ਦੁਨੀਆ ਦੇ ਸਭ ਤੋਂ ਗੰਦੇ 20 ਸ਼ਹਿਰਾਂ ਵਿੱਚੋਂ 15 ਭਾਰਤ ਵਿੱਚ! 

ਕਿਆ ਕਹਿਣੇ 'ਫਾਸਿਸਟ ਭਾਰਤ' ਅਤੇ 'ਸਵੱਛ ਭਾਰਤ' ਦੇ! 

          ਵਾਸ਼ਿੰਗਟਨ (ਡੀ. ਸੀ.) ਮਾਰਚ 9, 2019 - ਪੱਛਮੀ ਜਗਤ ਵਿੱਚ ਇੱਕ ਅਖਾਣ ਬੜਾ ਮਸ਼ਹੂਰ ਹੈ ਕਿ 'ਦੇਸ਼-ਭਗਤੀ ਦਾ ਨਾਹਰਾ ਲੁੱਚਿਆਂ-ਬਦਮਾਸ਼ਾਂ ਦਾ ਆਪਣੇ ਬਚਾਅ ਲਈ ਅਖੀਰਲਾ ਚਾਰਾ ਹੁੰਦਾ ਹੈ।' ਭਾਰਤ ਦੀ ਮੋਦੀ ਸਰਕਾਰ ਦੀ ਪਿਛਲੇ ਲਗਭਗ ਤਿੰਨ ਹਫਤਿਆਂ ਦੀ ਕਾਰਗੁਜ਼ਾਰੀ ਇਸ ਅਖਾਣ ਨੂੰ ਬਿਲਕੁਲ ਠੀਕ ਸਾਬਤ ਕਰਦੀ ਹੈ। 

          2019 ਦੀਆਂ ਚੋਣਾਂ ਸਿਰ 'ਤੇ ਹਨ। 2014 ਵਿੱਚ 'ਵਿਕਾਸ ਦੇ ਮੁੱਦੇ' 'ਤੇ ਚੋਣਾਂ ਜਿੱਤਣ ਵਾਲੀ ਮੋਦੀ ਸਰਕਾਰ, ਹਰ ਫਰੰਟ 'ਤੇ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਫਿਰਕੂ ਧਰੁਵੀਕਰਣ ਇਸ ਸਰਕਾਰ ਦੀਆਂ ਮੁੱਖ ਦੇਣਾਂ ਹਨ। ਸਵਿੱਸ ਬੈਂਕਾਂ 'ਚੋਂ ਕਾਲਾ ਧਨ ਲਿਆ ਕੇ ਹਰ ਭਾਰਤਵਾਸੀ ਦੇ ਖਾਤੇ ਵਿੱਚ 20-20 ਲੱਖ ਰੁਪੱਈਆ ਜਮ੍ਹਾਂ ਕਰਵਾਉਣ ਦੇ ਦਮਗਜੇ ਮਾਰਨ ਵਾਲਾ ਮੋਦੀ, ਖੁਦ, ਭਾਰਤ ਦੇ ਇਤਿਹਾਸ ਵਿੱਚ ਬਣਦੇ ਜਾ ਰਹੇ ਸਭ ਤੋਂ ਵੱਡੇ ਸਕੈਂਡਲ 'ਰਾਫੇਲ ਜੰਗੀ ਜਹਾਜ਼ਾਂ ਦੀ ਡੀਲ' ਦਾ 'ਸਰਗਣਾ' ਬਣ ਕੇ ਉੱਭਰਿਆ ਹੈ। ਇਸ ਵੇਲੇ ਭਾਰਤੀ ਸੁਪਰੀਮ ਕੋਰਟ ਵਿੱਚ ਇਸ ਸਬੰਧੀ ਪਾਈਆਂ ਗਈਆਂ ਪਟੀਸ਼ਨਾਂ ਦੀ ਸੁਣਵਾਈ ਦੌਰਾਨ, ਭਾਰਤ ਦੇ ਸੋਲਿਸਟਰ ਜਨਰਲ ਨੇ ਅਦਾਲਤ ਨੂੰ ਦੱਸਿਆ ਹੈ ਕਿ 60 ਹਜ਼ਾਰ ਕਰੋੜ ਦੀ ਰਾਫੇਲ ਡੀਲ ਨਾਲ ਸਬੰਧਿਤ 'ਗੁਪਤ ਫਾਇਲਾਂ' ਚੋਰੀ ਹੋ ਗਈਆਂ ਹਨ। ਯਾਦ ਰਹੇ ਤਾਮਿਲਨਾਡੂ ਦੀ ਪ੍ਰਸਿੱਧ ਅਖਬਾਰ 'ਦਾ ਹਿੰਦੂ' ਵਲੋਂ, ਰਾਫੇਲ ਡੀਲ ਨਾਲ ਸਬੰਧਿਤ ਅੰਦਰੂਨੀ ਜਾਣਕਾਰੀ ਪ੍ਰਕਾਸ਼ਿਤ ਕੀਤੀ ਜਾ ਰਹੀ ਹੈ। ਭਾਰਤ ਦੇ ਅਟਾਰਨੀ ਜਨਰਲ ਵੇਣੂਗੋਪਾਲ ਨੇ ਅਦਾਲਤ ਨੂੰ ਕਿਹਾ ਕਿ ਕਿਉਂਕਿ 'ਦੀ ਹਿੰਦੂ' ਵਲੋਂ ਛਾਪੀ ਜਾ ਰਹੀ ਜਾਣਕਾਰੀ, ਚੋਰੀ ਫਾਇਲਾਂ 'ਤੇ ਅਧਾਰਿਤ ਹੈ, ਇਸ ਲਈ ਇਸ ਕੇਸ 'ਤੇ ਅੱਗੋਂ ਕੋਈ ਕਾਰਵਾਈ ਨਾ ਕੀਤੀ ਜਾਵੇ। ਅਟਾਰਨੀ ਜਨਰਲ ਅਨੁਸਾਰ, ਅਖਬਾਰ ਦੇ ਪਬਲਿਸ਼ਿੰਗ ਗਰੁੱਪ ਦੇ ਚੇਅਰਮੈਨੀ ਐਨ. ਰਾਮ ਦੇ ਖਿਲਾਫ 'ਗੁਪਤ ਦਸਤਾਵੇਜ਼ਾਂ ਦੇ ਕਾਨੂੰਨ' ਤਹਿਤ ਕੇਸ ਰਜਿਸਟਰ ਕੀਤਾ ਜਾ ਸਕਦਾ ਹੈ।  

           ਦੂਸਰੇ ਪਾਸੇ ਐਨ. ਰਾਮ ਦਾ ਕਹਿਣਾ ਹੈ ਕਿ, 'ਰਾਫੇਲ ਡੀਲ' ਦੇ ਦਸਤਾਵੇਜ਼ ਕਿੱਥੋਂ ਮਿਲੇ, ਬ੍ਰਹਿਮੰਡ ਦੀ ਕੋਈ ਤਾਕਤ ਮੇਰੇ ਤੋਂ ਇਹ ਭੇਦ ਨਹੀਂ ਕਢਵਾ ਸਕਦੀ।' ਯਾਦ ਰਹੇ ਕਿ ਮਿਸਟਰ ਕਲੀਨ ਕਰਕੇ ਜਾਣੇ ਜਾਂਦੇ ਰਾਜੀਵ ਗਾਂਧੀ ਦੇ ਸਿਆਸੀ ਕੈਰੀਅਰ ਦਾ ਅੰਤ ਕਰਨ ਵਾਲੇ ਬੋਫੋਰਸ ਸਕੈਂਡਲ ਦਾ ਭਾਂਡਾ ਵੀ 'ਦੀ ਹਿੰਦੂ' ਅਖਬਾਰ ਨੇ ਹੀ ਭੰਨ੍ਹਿਆ ਸੀ। ਸੋ ਜ਼ਾਹਰ ਹੈ ਕਿ 'ਰਾਫੇਲ ਡੀਲ' ਇਮਾਨਦਾਰੀ ਦੀ ਧੋਤੀ ਬੰਨ੍ਹ ਕੇ, ਚਾਰ ਚੁਫੇਰੇ ਛਲਾਂਗਾਂ ਲਗਾ ਰਹੇ ਨਰਿੰਦਰ ਮੋਦੀ ਦੀ 'ਸਿਆਸੀ ਕਬਰ' ਬਣਨ ਦੀ ਸਮਰੱਥਾ ਰੱਖਦੀ ਹੈ। ਦੇਖੋ! ਸੁਪਰੀਮ ਕੋਰਟ ਨੂੰ ਕਾਬੂ 'ਚ ਰੱਖਣ ਲਈ ਹਿੰਦੂਤਵੀ ਕਿਹੜਾ ਬ੍ਰਹਮ-ਅਸਤਰ ਚਲਾਉਂਦੇ ਹਨ। 

          ਇਮਾਨਦਾਰੀ, ਦੇਸ਼-ਭਗਤੀ ਅਤੇ ਪ੍ਰਚੀਨ ਹਿੰਦੂ ਗੌਰਵ ਦਾ ਸੌਦਾ ਵੇਚਣ ਵਾਲੇ ਉਪਰੋਂ-ਥਲੀ ਤੱਕ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਲਿਪਤ ਹਨ। ਹਾਲ ਹੀ ਵਿੱਚ 'ਐਸੋਸੀਏਸ਼ਨ ਫਾਰ ਡੈਮੋਕ੍ਰੈਟਿਕ ਰਾਈਟਸ' ਅਤੇ 'ਉੱਤਰ ਪ੍ਰਦੇਸ਼ ਇਲੈਕਸ਼ਨ ਵਾਚ' ਨੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ। ਯੂ. ਪੀ. ਦੀ ਵਿਧਾਨ ਸਭਾ ਅਤੇ ਉਤੋਂ ਚੁਣੇ ਗਏ ਪਾਰਲੀਮੈਂਟ ਮੈਂਬਰਾਂ ਦੀ ਜਾਂਚ-ਪੜਤਾਲ 'ਤੇ ਅਧਾਰਿਤ ਇਸ ਰਿਪੋਰਟ ਅਨੁਸਾਰ, ਯੂ. ਪੀ. 'ਚੋਂ ਚੁਣੇ ਜਾਣ ਵਾਲੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਵਿੱਚੋਂ ਸਭ ਤੋਂ ਜ਼ਿਆਦਾ ਕਰੋੜਪਤੀ ਅਤੇ ਅਪਰਾਧਿਕ ਮਾਮਲਿਆਂ ਵਿੱਚ ਲਿਪਤ ਵਿਧਾਨਕਾਰ, ਬੀ. ਜੇ. ਪੀ. ਨਾਲ ਸਬੰਧਿਤ ਹਨ। ਇਸ ਅਧਿਐਨ ਵਿੱਚ 2004, 2009 ਅਤੇ 2014 ਦੀਆਂ ਪਾਰਲੀਮਾਨੀ ਚੋਣਾਂ ਅਤੇ 2007, 2012 ਅਤੇ 2017 ਦੀਆਂ ਯੂ. ਪੀ. ਵਿਧਾਨ ਸਭਾ ਚੋਣਾਂ ਦੇ ਜੇਤੂ ਉਮੀਦਵਾਰਾਂ ਨੂੰ ਆਧਾਰ ਬਣਾਇਆ ਗਿਆ ਹੈ। 

          ਰਿਪੋਰਟ ਅਨੁਸਾਰ, ਇਸ ਸਮੇਂ ਦੌਰਾਨ ਚੁਣੇ ਗਏ 86 ਬੀ. ਜੇ. ਪੀ. ਸੰਸਦ ਮੈਂਬਰਾਂ 'ਚੋਂ 31 ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ 26 ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਜਿਵੇਂ ਕਿ ਕਤਲ, ਬਲਾਤਕਾਰ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਬੀ. ਜੇ. ਪੀ. ਦੇ 86 ਸੰਸਦ ਮੈਂਬਰਾਂ 'ਚੋਂ 31 ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ 26 ਦੇ ਖਿਲਾਫ ਗੰਭੀਰ ਅਪਰਾਧਿਕ ਮਾਮਲੇ ਜਿਵੇਂ ਕਿ ਕਤਲ, ਬਲਾਤਕਾਰ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ਬੀ. ਜੇ. ਪੀ. ਦੇ 86 ਸੰਸਦ ਮੈਂਬਰਾਂ 'ਚੋਂ 67 ਕਰੋੜਪਤੀ ਹਨ। ਹਰੇਕ ਕੋਲ ਘੱਟੋ ਘੱਟ 7 ਕਰੋੜ ਦੀ ਪੂੰਜੀ ਹੈ। ਭਾਵੇਂ ਦੂਸਰੀਆਂ ਪਾਰਟੀਆਂ ਜਿਵੇਂ ਸੋਸ਼ਲਿਸਟ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਕਾਂਗਰਸ ਦੇ ਐਮ. ਪੀਆਂ, ਵਿਧਾਨਕਾਰਾਂ ਵਿੱਚ ਵੀ ਅਪਰਾਧੀ, ਕਰੋੜਪਤੀ ਹਨ ਪਰ ਬੀ. ਜੇ. ਪੀ. ਨੇ ਗਿਣਤੀ ਵਿੱਚ ਇਨ੍ਹਾਂ ਸਭ ਨੂੰ ਪਿੱਛੇ ਛੱਡ ਦਿੱਤਾ ਹੈ। ਚੰਗਾ ਹੋਵੇਗਾ ਕਿ ਬੀ. ਜੇ. ਪੀ. ਆਪਣਾ ਅਭਿਨੰਦਨ 'ਜੈ ਸ੍ਰੀ ਰਾਮ' ਦੀ ਥਾਂ ਤੇ 'ਜੈ ਬੋਲੋ ਬੇਈਮਾਨ' ਕੀ ਕਰ ਲੈਣ। 

           ਮੋਦੀ ਨੇ ਆਪਣੇ ਕਾਰਜਕਾਲ ਦੌਰਾਨ ਜਿਹੜੀਆਂ 'ਨਾਟਕੀ ਮੁਹਿੰਮਾਂ' ਛੇੜੀਆਂ, ਉਨ੍ਹਾਂ ਵਿੱਚ ਇੱਕ 'ਸਵੱਛ ਭਾਰਤ' ਮੁਹਿੰਮ ਵੀ ਸੀ। ਸਿੱਖ ਕਾਤਲ ਅਮਿਤਾਭ ਬੱਚਨ ਵਰਗੇ ਇਸ ਦੇ ਬਰਾਂਡ ਅੰਬੈਸਡਰ ਬਣ ਕੇ ਸਾਹਮਣੇ ਆਏ। ਭਾਰਤ ਦੀਆਂ ਗਲੀਆਂ, ਸੜਕਾਂ, ਗਟਰ ਤੇ ਨਾਲੇ ਕਿੰਨੇ ਕੁ ਸਾਫ ਹਨ, ਇਸ ਦਾ ਨਜ਼ਾਰਾ ਤਾਂ ਉਥੋਂ ਦੇ ਲੋਕ ਰੋਜ਼ ਦੇਖਦੇ ਹੀ ਹਨ ਪਰ ਉਸ ਦੀ ਹਵਾ ਅਤੇ ਪਾਣੀ ਵਿੱਚ ਕਿੰਨਾ ਗੰਦ ਹੈ, ਇਸ ਦਾ ਵੇਰਵਾ ਅੰਤਰਰਾਸ਼ਟਰੀ ਰਿਪੋਰਟਾਂ ਰਾਹੀਂ ਲਗਾਤਾਰ ਮਿਲਦਾ ਹੈ। ਪਿਛਲੇ ਦਿਨੀਂ 'ਵਰਲਡ ਏਅਰ ਕੁਆਲਿਟੀ' ਰਿਪੋਰਟ ਪ੍ਰਕਾਸ਼ਿਤ ਹੋਈ ਹੈ। ਇਹ ਰਿਪੋਰਟ 'ਗਰੀਨ ਪੀਸ ਸਾਊਥ ਈਸਟ ਏਸ਼ੀਆ' ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਇਸ ਰਿਪੋਰਟ ਅਨੁਸਾਰ, ਵਾਤਾਵਰਣ ਪੱਖੋਂ ਦੁਨੀਆ ਦੇ ਸਭ ਤੋਂ ਗੰਦੇ ਤੇ ਗਲੀਜ਼ 20 ਸ਼ਹਿਰਾਂ ਵਿੱਚੋਂ 15 ਭਾਰਤ ਵਿੱਚ ਹਨ। ਇਸ ਲਿਸਟ ਵਿੱਚ ਸਭ ਤੋਂ ਉਪਰਲੇ ਛੇ ਨਾਂ ਗੁੜਗਾਓਂ, ਗਾਜ਼ੀਆਬਾਦ, ਫਰੀਦਾਬਾਦ, ਨੋਇਡਾ ਅਤੇ ਭਿਵੰਡੀ ਦੇ ਹਨ। 'ਨੈਸ਼ਨਲ ਕੈਪੀਟਲ ਰੀਜਨ' ਜਿਸ ਵਿੱਚ ਦਿੱਲੀ ਅਤੇ ਨਾਲ ਲੱਗਦੇ ਕਸਬੇ ਹਨ, ਦੁਨੀਆ ਦਾ ਸਭ ਤੋਂ ਗਲੀਜ਼ ਇਲਾਕਾ ਗਰਦਾਨਿਆ ਗਿਆ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਚੀਨ ਦੀ ਰਾਜਧਾਨੀ ਬੀਜਿੰਗ ਜਿਸ ਦਾ ਰੁਤਬਾ ਕੁਝ ਵਰ੍ਹੇ ਪਹਿਲਾਂ ਦੁਨੀਆ ਦੇ ਸਭ ਤੋਂ ਗੰਦੇ ਸ਼ਹਿਰ ਵਾਲਾ ਸੀ, ਹੁਣ ਇਸ ਲਿਸਟ ਵਿੱਚ 122ਵੇਂ ਨੰਬਰ 'ਤੇ ਹੈ।  

            'ਮਹਾਨ ਭਾਰਤ' ਦੇ ਦਾਅਵੇਦਾਰ ਅਤੇ 2025 ਤੱਕ ਚੀਨ ਨੂੰ ਪਛਾੜ ਕੇ, ਦੁਨੀਆ ਦੀ ਸੁਪਰ ਪਾਵਰ ਬਣਨ ਦੇ ਦਾਅਵੇ ਕਰਨ ਵਾਲੇ ਇਨ੍ਹਾਂ ਦੇ ਟੌਂਟ-ਬਟੌਂਟ ਹੁਣ ਇਹ ਦਾਅਵਾ ਜ਼ਰੂਰ ਕਰ ਸਕਦੇ ਹਨ ਕਿ ਦੁਨੀਆ ਦੇ 20 ਸਭ ਤੋਂ ਗੰਦੇ ਸ਼ਹਿਰਾਂ ਵਿੱਚੋਂ 15 ਸ਼ਹਿਰ ਦੇ ਕੇ ਅਸੀਂ ਇਸ ਮੈਦਾਨ ਵਿੱਚ ਆਪਣੀ ਝੰਡੀ ਤਾਂਹ ਕੀਤੀ ਹੈ। ਮੋਦੀ ਦਾ ਗੋਦੀ-ਮੀਡੀਆ ਇਸ ਨੂੰ ਵੀ ਇੱਕ ਪ੍ਰਾਪਤੀ ਵਜੋਂ ਪ੍ਰਚਾਰ ਸਕਦਾ ਹੈ। 

            14 ਫਰਵਰੀ ਨੂੰ ਕਸਮੀਰ ਵਾਦੀ ਦੇ ਪੁਲਵਾਮਾ ਖੇਤਰ ਵਿੱਚ ਇੱਕ ਕਸ਼ਮੀਰੀ ਨੌਜਵਾਨ ਵਲੋਂ ਕੀਤੇ ਗਏ ਆਤਮਘਾਤੀ ਹਮਲੇ ਵਿੱਚ 44 ਸੀ. ਆਰ. ਪੀ. ਐਫ. ਦੇ ਜਵਾਨ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖਮੀ ਹੋਏ। ਭਾਰਤੀ ਸੂਤਰਾਂ ਨੇ ਇਸ ਨੂੰ ਪਾਕਿਸਤਾਨ ਅਧਾਰਿਤ ਜਥੇਬੰਦੀ ਜੈਸ਼-ਏ-ਮੁਹੰਮਦ ਨਾਲ ਜੋੜਿਆ ਜਦੋਂਕਿ ਉਨ੍ਹਾਂ ਨੇ ਇਹ ਮੰਨਿਆ ਕਿ ਧਮਾਕੇ ਵਿੱਚ ਵਰਤੀ ਗੱਡੀ ਦਾ ਮਾਲਕ ਵੀ ਲੋਕਲ ਕਸ਼ਮੀਰੀ ਸੀ ਅਤੇ ਧਮਾਕੇ ਵਿੱਚ ਵਰਤਿਆ ਗਿਆ 3 ਕੁਇੰਟਲ ਬਾਰੂਦ ਵੀ ਲੋਕਲ ਵਸੀਲਿਆਂ ਤੋਂ ਇਕੱਠਾ ਕੀਤਾ ਗਿਆ ਸੀ। ਪਾਕਿਸਤਾਨ ਨੇ ਇਸ ਹਮਲੇ ਦੀ ਨਿਖੇਧੀ ਕੀਤੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਦੀ ਜਾਂਚ ਵਿੱਚ ਸਹਿਯੋਗ ਕਰਨ ਦੀ ਪੇਸ਼ਕਸ਼ ਕੀਤੀ। ਪਰ ਹਿੰਦੂਤਵੀ ਹਾਕਮਾਂ ਨੇ ਆਪਣੇ ਗੋਦੀ-ਮੀਡੀਆ ਦੇ ਰਾਹੀਂ ਦਿਨ-ਰਾਤ ਨਫਰਤ ਦਾ ਜ਼ਹਿਰ ਉਗਲ਼ਿਆ ਅਤੇ ਪਾਕਿਸਤਾਨ ਨੂੰ 'ਸਬਕ ਸਿਖਾਉਣ' ਲਈ ਕੋਈ ਵੱਡੀ ਕਾਰਵਾਈ ਕਰਨ ਦਾ ਮਾਹੌਲ ਸਿਰਜਿਆ। 27 ਫਰਵਰੀ ਦੀ ਰਾਤ ਨੂੰ ਭਾਰਤ ਦੇ 12 ਮੀਰਾਜ-2000 ਜਹਾਜ਼ਾਂ ਨੇ ਪਾਕਿਸਤਾਨ ਦੇ ਹਵਾਈ ਸਪੇਸ ਦੇ ਅੰਦਰ ਵੜ ਕੇ ਤਿੰਨ ਥਾਂਵਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ, ਜਿਨ੍ਹਾਂ ਵਿੱਚ ਬਾਲਾਕੋਟ ਤੇ ਮੁਜ਼ੱਫਰਾਬਾਦ ਮੁੱਖ ਸਨ। ਦਾਅਵੇ ਅਨੁਸਾਰ ਪਾਕਿਸਤਾਨ ਦੇ ਸੂਬੇ ਖੈਬਰ-ਪਖਤੂਨਵਾ ਵਿੱਚ ਸਥਿਤ ਬਾਲਾਕੋਟ ਤੇ ਕੀਤੇ ਗਏ ਹਮਲੇ ਵਿੱਚ 350 ਦੇ ਕਰੀਬ ਜ਼ੈਸ਼-ਏ-ਮੁਹੰਮਦ ਦੇ 'ਗੁਰੀਲੇ' ਮਾਰੇ ਗਏ। ਭਾਰਤ ਭਰ ਦੇ ਹਿੰਦੂਤਵੀਆਂ ਅਤੇ ਮੀਡੀਏ ਨੇ ਇਸ ਹਮਲੇ ਲਈ ਮੋਦੀ ਦੇ ਸੋਹਿਲੇ ਗਾਉਣ ਵਿੱਚ ਰਵਾਇਤੀ ਭੰਡਾਂ ਨੂੰ ਵੀ ਮਾਤ ਪਾ ਦਿੱਤੀ। 

           ਪਾਕਿਸਤਾਨ ਨੇ ਭਾਰਤੀ ਹਮਲੇ ਦੀ ਪੁਸ਼ਟੀ ਕੀਤੀ ਪਰ ਬਾਲਾਕੋਟ ਵਿੱਚ ਕਿਸੇ ਦੇ ਵੀ ਮਰਨ ਦੀ ਗੱਲ ਨੂੰ ਨਕਾਰਦਿਆਂ ਅੰਤਰਰਾਸ਼ਟਰੀ ਮੀਡੀਏ ਨੂੰ ਇਸ ਥਾਂ ਤੱਕ ਪਹੁੰਚ ਦਿੱਤੀ। ਨਿਰਪੱਖ ਸੂਤਰਾਂ ਅਨੁਸਾਰ ਇਸ ਭਾਰਤੀ ਹਮਲੇ ਵਿੱਚ 6-7 ਦਰਖਤ ਜ਼ਖਮੀ ਹੋਏ ਅਤੇ ਇੱਕ ਵੱਡਾ ਟੋਆ ਪੁੱਟਿਆ ਗਿਆ। ਸੈਟੇਲਾਈਟ ਇਮੇਜ, ਰਾਇਟਰਜ਼, ਨਿਊਯਾਰਕ ਟਾਈਮਜ਼, ਦੀ ਗਾਰਡੀਅਨ ਆਦਿ ਨੇ ਵੀ ਕਿਸੇ ਦੇ ਵੀ ਮਰਨ ਦੀ ਖਬਰ ਨੂੰ ਨਕਾਰਿਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤੀ ਜਹਾਜ਼ਾਂ ਨੇ ਪਾਕਿਸਤਾਨ ਦੀ ਹਦੂਦ ਅੰਦਰ ਦਾਖਲ ਹੋ ਕੇ, ਅੰਤਰਰਾਸ਼ਟਰੀ ਸਰਹੱਦ ਦੀ ਉਲੰਘਣਾ ਕੀਤੀ। ਪਾਕਿਸਤਾਨੀ ਹਵਾਈ ਫੌਜ ਨੇ 24 ਘੰਟੇ ਦੇ ਅੰਦਰ-ਅੰਦਰ 28 ਫਰਵਰੀ ਦੀ ਦੁਪਹਿਰ ਭਾਰਤੀ ਕਬਜ਼ੇ ਵਾਲੇ ਜੰਮੂ-ਕਸ਼ਮੀਰ ਦੇ ਅੰਦਰ ਆ ਕੇ ਫੌਜੀ ਟਿਕਾਣੇ ਦੇ ਨੇੜੇ ਬੰਬ ਸੁੱਟੇ। ਭਾਰਤੀ ਹਵਾਈ ਫੌਜ ਦੇ ਮਿੱਗ ਜਹਾਜ਼ਾਂ ਨੇ ਵਾਪਸੀ ਹੱਲਾ ਕੀਤਾ। ਇਸ ਹਵਾਈ 'ਡੌਗ ਫਾਈਟ' ਵਿੱਚ ਭਾਰਤ ਦਾ ਇੱਕ ਮਿੱਗ ਜਹਾਜ਼ ਤਬਾਹ ਹੋ ਗਿਆ ਅਤੇ ਇਸ ਜਹਾਜ਼ ਦਾ ਪਾਇਲਟ ਅਭੀਨੰਦਨ ਪੈਰਾਸ਼ੂਟ ਰਾਹੀਂ ਪਾਕਿਸਤਾਨ ਦੀ ਹੱਦ ਵਿੱਚ ਉਤਾਰਿਆ। ਇਸ ਨੂੰ ਲੋਕਾਂ ਨੇ ਕਾਬੂ ਕਰਕੇ ਫੌਜ ਦੇ ਹਵਾਲੇ ਕਰ ਦਿੱਤਾ। 

           ਜ਼ਾਹਰ ਹੈ ਕਿ 24 ਘੰਟਿਆਂ ਦੇ ਵਿੱਚ-ਵਿੱਚ ਪਾਸਾ ਪਲਟ ਗਿਆ। ਜੰਗਜੂ ਭਾਰਤ ਅਤੇ ਇਸ ਦੇ ਭੌਂਕੜ ਮੀਡੀਏ ਦੇ ਬੁੱਲ੍ਹਾਂ 'ਤੇ ਸਿੱਕਰੀ ਜੰਮ ਗਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇਸ ਸਮੁੱਚੇ ਸੰਕਟ ਦੌਰਾਨ ਆਪਣੀ ਪਹੁੰਚ ਬੜੀ ਸੰਤੁਲਿਤ ਅਤੇ ਸਿਆਸੀ ਪ੍ਰੌੜ ਨੇਤਾ ਵਾਲੀ ਰੱਖੀ। ਜਿੱਥੇ ਇਮਰਾਨ ਖਾਨ ਨੇ ਭਾਰਤੀ ਲੀਡਰਾਂ ਨੂੰ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਦੀ ਵਾਰ-ਵਾਰ ਪੇਸ਼ਕਸ਼ ਕੀਤੀ, ਉੱਥੇ ਉਸ ਨੇ ਅਭਿਨੰਦਨ ਨੂੰ 58 ਘੰਟਿਆਂ ਬਾਅਦ, ਮਾਣ-ਸਨਮਾਨ ਨਾਲ ਭਾਰਤ ਦੇ ਹਵਾਲੇ ਕੀਤਾ। ਮੋਦੀ, ਅਮਿਤ ਸ਼ਾਹ ਅਤੇ ਆਰ. ਐਸ. ਐਸ. ਬ੍ਰਿਗੇਡ ਨੇ ਆਪਣੇ ਨਾ-ਸ਼ੁਕਰੇਪਣ ਦਾ ਸਬੂਤ ਦਿੰਦਿਆਂ, ਇਸ ਨੂੰ ਵੀ 'ਮੋਦੀ ਦੀ ਜਿੱਤ' ਦੱਸਿਆ। 

           ਜੇ ਸਿਆਸਤ ਦੀ ਦੁਨੀਆਂ ਵਿੱਚ 'ਇਮੇਜ ਮੇਕਿੰਗ' ਦੀ ਗੱਲ ਕਰਨੀ ਹੋਵੇ ਤਾਂ ਬੀਤੇ ਤਿੰਨ ਹਫਤਿਆਂ ਵਿੱਚ ਮੋਦੀ ਐਂਡ ਕੰਪਨੀ ਦਾ ਅਕਸ ਝੂਠੇ, ਦਗਾਬਾਜ਼, ਹਾਰੇ ਹੋਏ, ਨਫਰਤ ਨਾਲ ਭਰੇ ਹੋਏ ਅਤੇ ਵੋਟਾਂ ਲਈ ਜੰਗ ਕਰਵਾਉਣ ਤੱਕ ਜਾਣ ਵਾਲੇ ਟੋਲੇ ਦੇ ਤੌਰ 'ਤੇ ਉੱਭਰਿਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ 'ਚਿਹਰਾ ਇੱਕ ਸਿਆਣੇ, ਦੂਰਅੰਦੇਸ਼, ਸ਼ਾਂਤੀ ਚਾਹੁਣ ਵਾਲੇ, ਗੱਲਬਾਤ ਰਾਹੀਂ ਮਸਲੇ ਹੱਲ ਕਰਨ ਦੇ ਚਾਹਵਾਨ ਵਾਲਾ ਬਣਕੇ ਲੋਕਾਂ ਦੇ ਦਿਲਾਂ 'ਤੇ ਉੱਕਰਿਆ ਗਿਆ। ਦੁਨੀਆਂ ਨੇ ਤਾਂ ਇਮਰਾਨ ਖਾਨ ਨੂੰ ਸਰਾਹਿਆ ਹੀ ਨਹੀਂ ਬਲਕਿ ਕਿਸੇ ਨੂੰ ਨੱਕ ਥੱਲੇ ਜਾਂ ਲਿਆਉਣ ਵਾਲੇ ਭਾਰਤੀ ਸੁਪਰੀਮ ਕੋਰਟ ਦੇ ਸਾਬਕਾ ਜਸਟਿਸ ਮਾਟਜੂ ਮਾਰਕੰਡੇ ਨੇ ਤਾਂ ਇੱਥੋਂ ਤੱਕ ਕਿਹਾ, 'ਇਮਰਾਨ ਖਾਨ ਇੱਕ ਸਟੇਟਸਮੈਨ ਹੈ। ਇਸ ਖਿੱਤੇ ਵਿੱਚ ਕੋਈ ਵੀ ਉਸ ਦੇ ਕੱਦ ਦਾ ਨਹੀਂ ਹੈ। ਮਿਸਟਰ ਖਾਨ, ਜੰਗ ਟਾਲਣ ਦੀ ਆਪਣੀ ਪ੍ਰੌੜ ਪਹੁੰਚ ਲਈ ਨੋਬਲ ਇਨਾਮ ਦਾ ਹੱਕਦਾਰ ਹੈ।'  

            ਅਸੀਂ ਜਿੱਥੇ ਇਮਰਾਨ ਖਾਨ ਦੀ ਠਰ੍ਹੰਮੇ ਵਾਲੀ, ਦੂਰਦਰਸ਼ੀ ਪਹੁੰਚ ਦੀ ਸ਼ਲਾਘਾ ਕਰਦੇ ਹਾਂ, ਉੱਥੇ 30 ਮਿਲੀਅਨ ਸਿੱਖ ਕੌਮ ਵਲੋਂ ਅਪਣਾਈ ਗਈ ਪਹੁੰਚ ਦੀ ਵੀ ਸ਼ਲਾਘਾ ਕਰਦੇ ਹਾਂ। ਪ੍ਰਦੇਸੀ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੇ ਤਾਂ ਮੋਦੀ ਦੀ ਜੁੰਡਲੀ ਦੀ ਜੰਗਜੂ ਪਹੁੰਚ ਨੂੰ ਪੂਰੀ ਤਰ੍ਹਾਂ ਨਕਾਰਿਆ ਹੀ, ਪੰਜਾਬ ਵਿੱਚ ਵੀ ਸੁਖਪਾਲ ਸਿੰਘ ਖਹਿਰਾ ਅਤੇ ਨਵਜੋਤ ਸਿੰਘ ਸਿੱਧੂ ਨੇ 'ਗੱਲਬਾਤ' ਰਾਹੀਂ ਮਸਲੇ ਹੱਲ ਕਰਨ ਨੂੰ ਤਰਜੀਹ ਦਿੱਤੀ ਭਾਵੇਂ ਕਿ ਹਿੰਦੂਤਵੀਆਂ ਨੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਪ੍ਰੇਸ਼ਾਨ ਕੀਤਾ। ਕੈਪਟਨ ਅਮਰਿੰਦਰ ਅਤੇ ਬਾਦਲ-ਮਜੀਠੀਆ ਚੰਡਾਲ ਚੌਂਕੜੀ ਨੇ ਹਿੰਦੂਤਵੀਆਂ ਨੂੰ ਖੁਸ਼ ਕਰਨ ਵਿੱਚ ਬਿਆਨਬਾਜ਼ੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸਿੱਖ ਕੌਮ ਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਲੋੜ ਹੈ। ਜੰਗ ਦੇ ਬੱਦਲ ਛਟੇ ਜ਼ਰੂਰ ਹਨ ਪਰ ਅਜੇ ਸਾਊਥ ਏਸ਼ੀਆ ਦੇ ਅਕਾਸ਼ ਮੰਡਲ 'ਤੇ ਗੇੜੇ ਮਾਰ ਰਹੇ ਹਨ। ਹਿੰਦੂਤਵੀ ਕੋਈ ਵੀ ਵੱਡੀ ਸ਼ਰਾਰਤ ਕਰ ਸਕਦੇ ਹਨ।  

© 2011 | All rights reserved | Terms & Conditions