ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਜਾਂ ਵਿਸਾਖ ਵਿਸ਼ੇ ਤੇ ਸਰੀ ਵਿਚ ਹੋਈ ਕਾਨਫਰੰਸ
Submitted by Administrator
Wednesday, 24 April, 2019- 03:52 am
ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਜਾਂ ਵਿਸਾਖ ਵਿਸ਼ੇ ਤੇ ਸਰੀ ਵਿਚ ਹੋਈ ਕਾਨਫਰੰਸ

         ਅੱਜ ਕੈਨੇਡੀਅਨ ਸਿੱਖ ਸਟੱਡੀ ਅਤੇ ਟੀਚਿੰਗ ਸੁਸਾਇਟੀ ਆਫ ਵੈਨਕੁਵਰ ਕੈਨੇਡਾ (Canadian Sikh study and Teaching society of Vancouver ਦੋਵੇਂ ਜੱਥੇਬੰਦੀਆਂ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਕਾਨਫਰੰਸ ਕਨੈਡਾ ਦੇ ਘੁੱਗ ਵਸਦੇ ਸ਼ਹਿਰ ਸਰੀ ਵਿਚ ਕਰਵਾਈ ਗਈ। ਜਿਸ ਦਾ ਮੁੱਖ ਮੁੱਦਾ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਕੱਤਕ ਜਾਂ ਵਿਸਾਖ ਸੀ।

         ਸਮਾਗਮ ਦੀ ਖਾਸ ਗੱਲ ਇਹ ਵੀ ਸੀ ਕਿ ਬੁਲਾਰਿਆਂ ਵਲੋਂ ਆਪਣੀ ਗੱਲ ਦੀ ਪ੍ਰੋੜ੍ਹਤਾ ਲਈ ਜਿਨ੍ਹਾਂ ਇਤਿਹਾਸਕਾਰਾਂ ਦਾ ਹਵਾਲਾ ਦਿੱਤਾ ਗਿਆ ਉਨ੍ਹਾਂ ਦੀਆਂ ਕਿਤਾਬਾਂ ਸਮੇਤ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਉੱਥੇ ਆਏ ਮਹਿਮਾਨਾਂ ਲਈ ਉਪਲੱਬਧ ਸਨ।

ਪ੍ਰੋਗਰਾਮ ਦੀ ਸ਼ੁਰੂਆਤ ਸ. ਕੁਲਦੀਪ ਸਿੰਘ ਜੀ ਰੇਡੀਓ ਹੋਸਟ ਜੀ ਨੇ ਆਈਆਂ ਸੰਗਤਾਂ ਦੇ ਧੰਨਵਾਦ ਨਾਲ ਕੀਤੀ ਅਤੇ ਬਾਕੀ ਸਮਾਂ ਸਟੇਜ ਸੰਭਾਲਣ ਦੀ ਸੇਵਾ ਵੀ ਨਿਭਾਈ।

          ਬੁਲਾਰਿਆਂ ਵਿਚ ਪ੍ਰੋਫੈਸਰ ਗੁਰਦਰਸ਼ਨ ਸਿੰਘ ਜੀ ਢਿੱਲੋਂ ਪੰਜਾਬ ਤੋਂ, ਡਾਕਟਰ ਇਖਤਬਾਰ ਚੀਮਾ ਜੀ ਇੰਗਲੈਂਡ ਤੋਂ, ਭਾਈ ਸਰਬਜੀਤ ਸਿੰਘ ਸੈਕਰਾਮੈਂਟੋ, ਡਾ, ਕਾਲਾ ਸਿੰਘ ਜੀ, ਬੀਬੀ ਜਸਵੀਰ ਕੋਰ ਯੂ ਐਸ ਏ ਅਤੇ ਭਾਈ ਸ਼ਿਵਤੇਗ ਸਿੰਘ ਜੀ ਪਹੁੰਚੇ ਹੋਏ ਸਨ।

          ਇਸ ਸਮਾਗਮ ਵਿਚ ਸਿਆਟਲ ਤੋਂ ਯੂਨਾਈਟਿਡ ਸਿੱਖਸ ਅਤੇ ਗੁਰਦੁਆਰਾ ਸੱਚਾ ਮਾਰਗ ਵਲੋਂ ਸਾਂਝੇ ਤੌਰ ਤੇ ਸ. ਹਰਸ਼ਿੰਦਰ ਸਿੰਘ, ਸ. ਅਜੈਬ ਸਿੰਘ, ਸ. ਤਰਨਜੀਤ ਸਿੰਘ ਅਤੇ ਸ. ਕੁਲਜੀਤ ਸਿੰਘ ਪਹੁੰਚੇ ਹੋਏ ਸਨ।

          ਸਾਰਾ ਪ੍ਰੋਗਰਾਮ ਸਵੇਰੇ 10.30 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤੱਕ ਚਲਦਾ ਰਿਹਾ ਜਿਸ ਨੂੰ ਸੰਗਤਾਂ ਨੇ ਬੜੇ ਸਹਿਜ ਨਾਲ ਸੁਣਿਆਂ। ਆਈਆਂ ਸੰਗਤਾਂ ਲਈ ਛਕਣ ਛਕਾਉਣ ਦਾ ਵਧੀਆ ਪ੍ਰਬੰਧ ਕੀਤਾ ਹੋਇਆ ਸੀ ਜਿਸ ਦਾ ਸਭ ਨੇ ਅਨੰਦ ਮਾਣਿਆ।

         ਅਖੀਰ ਵਿਚ ਗਿਆਨੀ ਸਿਵਤੇਗ ਸਿੰਘ ਜੀ ਅਤੇ ਹੋਰ ਬੁਲਾਰਿਆਂ ਵੱਲੋਂ ਸਮਾਗਮ ਵਿਚ ਪਹੁੰਚੀਆਂ ਸੰਗਤਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

         ਸਮਾਗਮ ਦੇ ਅਖੀਰ ਵਿਚ ਪ੍ਰਬੰਧਕਾਂ ਵੱਲੋ ਡਾ. ਇਖਤਬਾਰ ਚੀਮਾਂ ਅਤੇ ਬਾਕੀ ਸਾਰੇ ਬੁਲਾਰਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।

         ਕੁਲਦੀਪ ਸਿੰਘ (ਸ਼ੇਰੇ ਪੰਜਾਬ) ਵਾਲਿਆਂ ਨੇ ਇਸ ਸਾਰੀ ਕਾਨਫਰੰਸ ਦਾ ਫੇਸਬੁੱਕ ਤੇ ਸਿੱਧਾ ਪ੍ਰਸਾਰਣ ਕੀਤਾ ਹੈ ਜਿਸ ਨੂੰ ਆਪ ਜੀ ਇਸ ਲਿੰਕ ਤੇ ਜਾ ਕੇ ਸੁਣ ਸਕਦੇ ਹੋ । ਸਾਡੀ ਬੇਨਤੀ ਵੀ ਹੈ ਕਿ ਜਰੂਰ ਸੁਣੋ :

https://www.facebook.com/kuldip.singh.90

© 2011 | All rights reserved | Terms & Conditions