ਸਿਆਟਲ ਦੀ ਨੌਜਵਾਨ ਸਭਾ 'ਸਿੱਖ ਸੋਚ' ਵਲੋਂ ਬੇਘਰੇ ਲੋਕਾਂ ਨੂੰ ਲੰਗਰ ਛਕਾਉਣ ਦਾ ਕਾਰਜ ਲਗਾਤਾਰ ਜਾਰੀ ਹੈ
Submitted by Administrator
Wednesday, 24 April, 2019- 04:20 am
ਸਿਆਟਲ ਦੀ ਨੌਜਵਾਨ ਸਭਾ 'ਸਿੱਖ ਸੋਚ' ਵਲੋਂ ਬੇਘਰੇ ਲੋਕਾਂ ਨੂੰ ਲੰਗਰ ਛਕਾਉਣ ਦਾ ਕਾਰਜ ਲਗਾਤਾਰ ਜਾਰੀ ਹੈ

ਸਿਆਟਲ ਦੀ ਨੌਜਵਾਨ ਸਭਾ 'ਸਿੱਖ ਸੋਚ' ਪਿਛਲੇ ਕਾਫੀ ਵਰ੍ਹਿਆਂ ਤੋਂ ਹਰ ਸਨਿਚਰਵਾਰ ਬੇਘਰੇ ਲੋਕਾਂ ਨੂੰ ਲੰਗਰ ਛਕਾਉਣ ਦਾ ਕਾਰਜ ਕਰ ਰਹੀ ਹੈ । ਸਤਿਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਈ ਭੁਖਿਆਂ ਨੂੰ ਲੰਗਰ ਛਕਾਉਣ ਦੀ ਚਲਾਈ ਪ੍ਰਥਾ (ਸੇਵਾ) ਦੁਨੀਆਂ ਦੇ ਹਰ ਕੋਨੇ ਤੇ ਪਹੁੰਚ ਚੁੱਕੀ ਹੈ । ਅੱਜ ਦੇ ਸੇਵਾ ਵਿਚ ਸਿਰਦਾਰ ਗੁਰਜੋਤ ਸਿੰਘ ਬਰਾੜ, ਅਮਰਜੀਤ ਕੌਰ ਬਰਾੜ, ਨਾਨਕੀ ਕੌਰ ਬਰਾੜ, ਸਹਿਜ ਸਿੰਘ ਬਰਾੜ ਅਤੇ ਰਵਿੰਦਰ ਸਿੰਘ ਸੰਘਾ ਸ਼ਾਮਲ ਹੋਏ।

ਇੱਥੇ ਅਸੀਂ ਆਪ ਜੀ ਨਾਲ ਇਸ ਸੰਸਥਾ ਵੱਲੋਂ ਕੀਤੇ ਜਾਂਦੇ ਹੋਰ ਸਮਾਜਿਕ ਕੰਮਾਂ ਦਾ ਜਿਕਰ ਕਰਨ ਦੀ ਖੁਸ਼ੀ ਵੀ ਲੈਣੀ ਚਾਹਾਂਗੇ।

ਪਿਛਲੇ ਕਾਫੀ ਸਾਲਾਂ ਤੋਂ ਇਹ ਸੰਸਥਾ ਕੈਂਟ ਸਿਆਟਲ ਦੇ ਨਾਲ ਲਗਦਾ ਇੱਕ ਸ਼ਹਿਰ ਦੀਆਂ ਦੋ ਸੜਕਾਂ ਦੀ ਹਰ ਸਨਿਚਰਵਾਰ ਸਫਾਈ ਦੀ ਸੇਵਾ ਵੀ ਸੰਭਾਲਦੀ ਹੈ ਅਤੇ ਇਸ ਵਿਚ ਸ਼ਾਮਲ ਸਾਰੀ ਨੌਜਵਾਨ ਪੀੜ੍ਹੀ ਸਾਲ ਵਿਚ ਦੋ ਖੂਨਦਾਨ ਕੈਂਪ ਵੀ ਕਰਦੀ ਹੈ। ਜੋ ਕਿ ਜੂਨ ਚੁਰਾਸੀ ਅਤੇ ਨਵੰਬਰ ਚੁਰਾਸੀ ਨੂੰ ਸਮਰਪਿਤ ਹੁੰਦਾ ਹੈ। ਇਹ ਇਨ੍ਹਾਂ ਵਲੋਂ ਸਿੱਖਾਂ ਨਾਲ ਵਾਪਰੇ ਤੀਸਰੇ ਘਲੂਘਾਰੇ ਨੂੰ ਮਨਾਉਣ ਦਾ ਇੱਕ ਵਿਲੱਖਣ ਢੰਗ ਹੈ।

ਇਸ ਤੋਂ ਇਲਾਵਾ ਇਹ ਜਥੇਬੰਦੀ ਆਪਣੀ ਰਾਜਨੀਤਕ ਪਹੁੰਚ ਮਜਬੂਤ ਕਰਨ ਲਈ ਵੋਟਾਂ ਪਾਉਣ ਅਤੇ ਬਣਾਉਣ ਲਈ ਪੰਜਾਬੀ ਭਾਈਚਾਰੇ ਨਾਲ ਲਗਾਤਾਰ ਸੰਪਰਕ ਰੱਖਦੇ ਹਨ। ਇਨ੍ਹਾਂ ਦੀ ਸਖਤ ਮਿਹਨਤ ਨਾਲ ਹੀ ਆਪਣੇ ਵਿਚੋਂ ਨਵੀਂ ਲੀਡਰਸ਼ਿਪ ਪੈਦਾ ਕੀਤੀ ਹੈ । ਕੈਂਟ ਸਿਟੀ ਵਿਚੋਂ ਬੀਬੀ ਸਤਵਿੰਦਰ ਕੌਰ ਕੌਂਸਲ ਮੈਂਬਰ ਇਸ ਜਥੇਬੰਦੀ ਵਿਚੋਂ ਹੀ ਬਣੀ ਹੈ । ਜੋ ਅੱਜ ਕੱਲ ਆਪਣੇ ਦਾਇਰੇ ਦੇ ਕੰਮਾਂ ਤੋਂ ਇਲਾਵਾ ਪੰਥਕ ਕਾਰਜਾਂ ਵਿਚ ਵੀ ਵੱਡਾ ਯੋਗਦਾਨ ਪਾਉਂਦੇ ਹਨ।

© 2011 | All rights reserved | Terms & Conditions