24 ਨਵੰਬਰ ਨੂੰ ਸਿਆਟਲ ਵਿਚ ਹੋਵੇਗਾ ਸਤਿਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ 'ਮਿਟੀ ਧੁੰਧੁ ਜਗਿ ਚਾਨਣੁ ਹੋਆ' ਧਾਰਮਿਕ ਨਾਟਕ
Submitted by Administrator
Saturday, 14 September, 2019- 05:20 am
24 ਨਵੰਬਰ ਨੂੰ ਸਿਆਟਲ ਵਿਚ ਹੋਵੇਗਾ ਸਤਿਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ  'ਮਿਟੀ ਧੁੰਧੁ ਜਗਿ ਚਾਨਣੁ ਹੋਆ' ਧਾਰਮਿਕ ਨਾਟਕ

ਸਤਿਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਨੂੰ ਸਮਰਪਿਤ 'ਮਿਟੀ ਧੁੰਧੁ ਜਗਿ ਚਾਨਣੁ ਹੋਆ' ਧਾਰਮਿਕ ਨਾਟਕ ਨਾਰਥ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਪੇਸ਼ ਕੀਤਾ ਜਾ ਰਿਹਾ ਹੈ । ਜਿਸ ਦਾ ਇੱਕ ਸ਼ੋਅ ਸਿਆਟਲ ਵਿਚ ਉੱਘੇ ਸਮਾਜ ਸੇਵੀ ਸ. ਗੁਰਚਰਨ ਸਿੰਘ ਢਿੱਲੋਂ ਕਰਵਾ ਰਹੇ ਹਨ । ਉਨ੍ਹਾਂ ਦੱਸਿਆ ਹੈ ਕਿ ਨਾਟਕ ਨੂੰ ਵੇਖ ਕੇ ਬੱਚਿਆਂ-ਨੌਜਵਾਨਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ-ਜੀਵਨ ਜਾਂਚ ਅਤੇ ਕਿਰਤੇ ਕਰਕੇ-ਵੰਡ ਛਕਣ ਆਦਿ ਦੀ ਜਾਣਕਾਰੀ ਅਤੇ ਪ੍ਰੇਰਨਾ ਮਿਲੇਗੀ । ਉਨ੍ਹਾਂ ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਲੋਕ ਰੰਗ ਵਲੋਂ ਸੁਰਿੰਦਰ ਸਿੰਘ ਧਨੋਆ ਦੀ ਅਗਵਾਈ ਹੇਠ 16 ਮਾਹਿਰ ਕਲਾਕਾਰਾਂ ਰਾਹੀਂ ਇਹ ਨਾਟਕ ਪੇਸ਼ ਕਰਕੇ ਵਿਲੱਖਣ ਸੇਵਾ ਨਿਭਾਈ ਜਾ ਰਹੀ ਹੈ । 24 ਨਵੰਬਰ ਨੂੰ ਸਿਆਟਲ ਦੇ ਪਰਫਾਰਮਿੰਗ ਆਰਟ ਸੈਂਟਰ ਐਬਰਨ ਵਿਚ ਦੁਪਹਿਰ 3 ਤੋਂ 6 ਵਜੇ ਤੱਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇਹ ਨਾਟਕ ਪੇਸ਼ ਕੀਤਾ ਜਾ ਰਿਹਾ ਹੈ । ਉਨ੍ਹਾਂ ਵਲੋਂ ਅਪੀਲ ਹੈ ਕਿ ਵੱਧ ਚੜ੍ਹ ਕੇ ਬੱਚਿਆਂ ਨੂੰ ਲੈ ਕੇ ਇਸ ਪ੍ਰੋਗਰਾਮ ਵਿਚ ਪਹੁੰਚੋ ਜੀ । 

© 2011 | All rights reserved | Terms & Conditions