
ਸਿਆਟਲ ਵਾਸ਼ਿੰਗਟਨ ਤੋਂ ਚੁਣੇ ਹੋਏ ਸਟੇਟ ਸੈਨੇਟਰ ਬੀਬੀ ਮਨਕਾ ਢੀਂਗਰਾ ਜੀ ਵਲੋਂ ਆਪਣੇ ਉਨ੍ਹਾਂ ਸਾਰੇ ਵੀਰਾਂ ਭੈਣਾਂ ਜਿਨ੍ਹਾਂ ਨੇ ਉਨ੍ਹਾਂ ਦੀ ਚੋਣਾਂ ਦੌਰਾਨ ਮਦਦ ਕੀਤੀ ਸੀ ਲਈ ਇੱਕ ਰਾਤ ਦੇ ਖਾਣੇ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਉਨ੍ਹਾਂ ਵਲੋਂ ਮਿਲੇ ਸੱਦੇ ਤੇ ਸਤਪਾਲ ਸਿੰਘ ਪੁਰੇਵਾਲ, ਸ. ਹੀਰਾ ਸਿੰਘ ਅਤੇ ਕੁੱਝ ਹੋਰ ਸਿੱਖ ਸੰਗਤਾਂ ਨੇ ਹਾਜਰੀ ਭਰੀ । ਉੱਥੇ ਬਹੁਤ ਸਾਰੇ ਵੱਖ ਵੱਖ ਧਰਮਾਂ ਦੇ ਲੋਕ ਪਹੁੰਚੇ ਹੋਏ ਸਨ।
ਅਜਿਹੇ ਮੌਕੇ ਦਾ ਲਾਭ ਲੈਂਦਿਆਂ ਸਤਪਾਲ ਸਿੰਘ ਪੇਰੇਵਾਲ ਨੇ ਉਨ੍ਹਾਂ ਨਾਲ ਨਸਲੀ ਵਿਤਕਰੇ ਦੇ ਸ਼ਿਕਾਰ ਹੋ ਰਹੇ ਸਿੱਖਾਂ ਬਾਰੇ ਗੱਲਬਾਤ ਕੀਤੀ । ਗੱਲਬਾਤ ਦੌਰਾਨ ਪਤਾ ਲੱਗਾ ਕਿ ਉਹ ਆਪ ਵੀ ਇਨ੍ਹਾਂ ਘਟਨਾਵਾਂ ਤੋਂ ਜਾਣੂ ਹਨ ਅਤੇ ਚਿੰਤਤ ਵੀ ਹਨ। ਉਨ੍ਹਾਂ ਨਾਲ ਹੋਈ ਗੱਲਬਾਤ ਦਾ ਸੰਖੇਪ ਜਿਹਾ ਵਰਨਣ ਇਸ ਤਰ੍ਹਾਂ ਸੀ।
ਆਪ ਜੀ ਭਲੀਭਾਂਤ ਜਾਣਦੇ ਹੋ ਕਿ ਸਿੱਖਾਂ ਨਾਲ ਨਸਲੀ ਵਿਤਕਰਾ ਲਗਾਤਾਰ ਜਾਰੀ ਹੈ । ਅਜੇ ਕੁੱਝ ਦਿਨ ਪਹਿਲਾਂ ਹੀ ਕੈਲੇਫੋਰਨੀਆਂ ਵਿਚ ਇੱਕ ਸਿੱਖ ਦਾ ਕਤਲ ਕਰ ਦਿੱਤਾ ਗਿਆ ਸੀ। ਭਾਵੇਂ ਕਿ ਨਫਰਤ ਮਨੁੱਖੀ ਸੁਭਾਅ ਦਾ ਇੱਕ ਹਿੱਸਾ ਹੈ ਪਰ ਬਹੁਤ ਵਾਰ ਇਹ ਵਿਤਕਰਾ ਸਿੱਖ ਧਰਮ ਬਾਰੇ ਅਣਜਾਣਪੁਣੇ ਦੀ ਦੇਣ ਵੀ ਹੈ। ਕਾਰਨ ਸਾਫ ਹੈ ਕਿ ਅਸੀਂ ਅਜੇ ਤੱਕ ਦੁਨੀਆਂ ਨੂੰ ਦੱਸ ਹੀ ਨਹੀਂ ਸਕੇ ਕਿ ਸਿੱਖ ਇੱਕ ਵੱਖਰੀ ਕੌਮ ਹੈ ਨਾ ਕਿ ਓਸਾਮਾ ਬਿਨ ਲਾਦੇਨ ਦੇ ਅਨੁਯਾਈ ।
ਇਸ ਲਈ ਆਪ ਜੀ ਨੂੰ ਬੇਨਤੀ ਹੈ ਕਿ ਜੇਕਰ ਆਪ ਜੀ ਯਤਨ ਕਰ ਕੇ ਸਿੱਖਾਂ ਬਾਰੇ ਕੁੱਝ ਜਾਣਕਾਰੀ ਸਕੂਲ ਵਿਚ ਪੜ੍ਹਾਈਆਂ ਜਾਂਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਦਰਜ ਕਰਵਾ ਸਕੋ ਤਾਂ ਇਹ ਸਿੱਖ ਕੌਮ ਅਤੇ ਦੇਸ਼ ਦੀ ਵੱਡੀ ਸੇਵਾ ਹੋਵੇਗੀ।
1. ਮਿਡਲ ਸਕੂਲ ਦੀ ਪਹਿਲੀ ਕਲਾਸ ਵਿਚ ਸਿੱਖਾਂ ਬਾਰੇ ਜਾਣਕਾਰੀ ਦਾ ਇੱਕ ਪਾਠ ਪਾਉਣ ਦਾ ਯਤਨ ਕਰਨ ਕੀਤੇ ਜਾਣ ਜਿਸ ਵਿਚ ਸਿੱਖਾਂ ਦੇ ਪਹਿਰਾਵੇ ਦੀ ਜਾਣਕਾਰੀ ਹੋਵੇ
ਜਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਜਾਣਕਾਰੀ ਹੋਵੇ
ਜਾਂ ਸਾਰਾਗੜ੍ਹੀ ਦੀ ਜੰਗ ਦਾ ਇਤਿਹਾਸ ਜਾਂ ਦੂਜੀ ਸੰਸਾਰ ਜੰਗ ਵਿਚ ਸਿੱਖਾਂ ਦਾ ਯੋਗਦਾਨ। ਹੋ ਸਕੇ ਤਾਂ ਥੋੜ੍ਹਾ ਥੋੜ੍ਹਾ ਇਹ ਸਾਰਾ ਕੁੱਝ ।
ਜਾਂ ਜਿਵੇਂ ਆਪ ਜੀ ਦੇ ਕੀ ਵਿਚਾਰ ਹੋਣ ।
ਜਾਂ ਜਿੰਨਾ ਵੀ ਸੰਭਵ ਹੋ ਸਕੇ।
2. ਫਰਿਜ਼ਨੋ ਸਿਟੀ ਦੇ ਮੇਅਰ ਅਤੇ ਬਾਕੀ ਪ੍ਰਬੰਧਕਾਂ ਨਾਲ ਮਿਊਜ਼ੀਅਮ ਵਿਚ ਇੱਕ ਹਿੱਸਾ ਸਿੱਖ ਵਿਰਸੇ ਦੇ ਨਾਮ ਕੀਤੇ ਜਾਣ ਦੀ ਸਹਿਮਤੀ ਬਣ ਗਈ ਹੈ । ਕੀ ਕੋਈ ਅਜਿਹਾ ਉਪਰਾਲਾ ਵੱਡੀ ਪੱਧਰ ਤੇ ਸਿਆਟਲ ਵਿਚ ਹੋ ਸਕਦਾ ਹੈ ਜੀ। ਇਸ ਸੰਬੰਧੀ ਆਪ ਜੀ ਨੂੰ ਬੇਨਤੀ ਹੈ ਕਿ ਕੋਈ ਅਜਿਹੀ ਕੋਸ਼ਿਸ਼ ਜਰੂਰ ਕਰੋ ਜੀ।
ਉਨ੍ਹਾਂ ਭਰੋਸਾ ਦਿੰਦਿਆ ਦੱਸਿਆ ਕਿ ਉਹ ਦੋ ਹਫਤੇ ਤੱਕ OSPI ਨਾਲ ਮੀਟਿੰਗ ਤੇ ਜਾ ਰਹੇ ਹਨ ਅਤੇ ਉੱਥੇ ਉਨ੍ਹਾਂ ਨਾਲ ਇਸ ਵਿਸ਼ੇ ਤੇ ਵਿਚਾਰ ਕਰਨ ਗੇ। ਇਹ ਵਾਸ਼ਿੰਗਟਨ ਸਟੇਟ ਦੀ ਉਹ ਸੰਸਥਾ ਹੈ ਜੋ K1 (ਕਿੰਡਰ ਗਾਰਟਨ) ਤੋਂ ਲੈ ਕੇ ਹਾਈ ਸਕੂਲ ਤੱਕ ਬੱਚਿਆਂ ਦਾ ਸਲੇਬਸ ਤਿਆਰ ਕਰਦੀ ਹੈ।
ਪ੍ਰੋਗਰਾਮ ਵਿਚ ਹਾਜਰੀ ਭਰਨ ਲਈ Varun Kakkar Simmi Kakkar Harpreet Juneja and Priyanka Dua ਹੀਰਾ ਸਿੰਘ, ਕੁਰਵਿੰਦਰ ਸਿੰਘ ਪੰਨੂੰ, ਸਿਥਾਰਥ ਸਿੰਘ, ਰਣਜੀਤ ਕੌਰ, ਸੁਮੀਤ ਕੌਰ ਪਹੁੰਚੇ ਸਨ ਅਤੇ ਅੰਤ ਵਿਚ ਸਾਰਿਆਂ ਮਿਲ ਕੇ ਮਨਕਾ ਢੀਂਗਰਾ ਜੀ ਦਾ ਧੰਨਵਾਦ ਕੀਤਾ।
https://www.facebook.com/satpal.purewal/posts/2491270550957409