ਸਿਆਟਲ ਵਿਚ ਸਿੱਖ ਕੁਲੀਸ਼ਨ ਵਲੋਂ ਲਾਇਆ ਟਰੇਨਿੰਗ ਕੈਂਪ ਇੱਕ ਸਲਾਹੁਣਯੌਗ ਉਪਰਾਲਾ
Submitted by Administrator
Thursday, 12 March, 2020- 03:40 pm
ਸਿਆਟਲ ਵਿਚ ਸਿੱਖ ਕੁਲੀਸ਼ਨ ਵਲੋਂ ਲਾਇਆ ਟਰੇਨਿੰਗ ਕੈਂਪ ਇੱਕ ਸਲਾਹੁਣਯੌਗ ਉਪਰਾਲਾ

         ਫਰਵਰੀ 29 ਸਨੀਚਰਵਾਰ ਸਿੱਖ ਕੁਲੀਸ਼ਨ ਵਲੋਂ ਖਾਲਸਾ ਗੁਰਮਤਿ ਸੈਂਟਰ ਫੈਡਰਲ ਵੇਅ ਸਿਆਟਲ ਵਾਸ਼ਿੰਗਟਨ ਵਿਖੇ ਇੱਕ ਕੈਂਪ ਲਾਇਆ ਗਿਆ ਜੋ ਲਗਭੱਗ 8 ਘੰਟੇ ਤੱਕ ਚਲਦਾ ਰਿਹਾ।
         ਸਿੱਖ ਕੁਲੀਸ਼ਨ ਦੀ ਪੂਰੀ ਟੀਮ ਜਿਸ ਵਿਚ ਸਿੱਖ ਕੁਲੀਸ਼ਨ ਦੀ ਐਗਜੈਕਟਿਵ ਡਾਇਰੈਕਟਰ ਸਤਜੀਤ ਕੌਰ, ਪਾਲਸੀ ਐਂਡ ਐਡਵੋਕੇਸੀ ਮੇਨੇਜਰ ਨਿੱਕੀ ਸਿੰਘ, ਕਮਿਉਨਿਟੀ ਡਵੈਲਪਮੈਂਟ ਡਾਇਰੈਕਟਰ ਰੂਚਾ ਕੌਰ, ਕਮਿਉਨਿਟੀ ਡਵੈਲਪਮੈਂਟ ਮੈਨੇਜਰ ਸਹਿਜਪ੍ਰੀਤ ਸਿੰਘ ਨਿਊਯਾਰਕ ਤੋਂ ਪਹੁੰਚੇ ਹੋਏ ਸਨ।

         ਸਿੱਖ ਕੁਲੀਸ਼ਨ ਦੇ ਇਨ੍ਹਾਂ ਸਾਰੇ ਬੁਲਾਰਿਆਂ ਨੇ ਆਪਣੀ ਗੱਲ ਨੂੰ ਬਹੁਤ ਹੀ ਸੁਲਝੇ ਅਤੇ ਤਰਤੀਬਵਾਰ ਢੰਗ ਨਾਲ ਸਲਾਈਡ ਸ਼ੋਅ ਰਾਹੀਂ ਪੇਸ਼ ਕੀਤਾ। ਨਸਲੀ ਵਿਤਕਰੇ ਦੇ ਕਾਰਨ, ਉਨ੍ਹਾਂ ਨੂੰ ਰਿਪੋਰਟ ਕਰਨਾ ਕਿੰਨਾ ਜਰੂਰੀ ਹੈ, ਕਿਉਂ ਜਰੂਰੀ ਹੈ, ਇਸ ਨਾਲ ਭਵਿੱਖ ਵਿਚ ਕੀ ਫਾਇਦੇ ਹੋਣਗੇ ਅਤੇ ਜਦੋਂ ਤੁਸੀਂ ਕਿਸੇ ਮੰਤਰੀ ਨਾਲ ਗੱਲਬਾਤ ਕਰਨੀ ਹੈ ਤਾਂ ਕਿਹੜੇ ਤਰੀਕੇ ਨਾਲ਼ ਆਪਣੀ ਗੱਲਬਾਤ ਕਰਨੀ ਹੈ, ਸਿਰਫ਼ 30 ਸੈਕਿੰਡ ਵਿਚ ਤੁਸੀਂ ਸਬੰਧਿਤ ਮੰਤਰੀ ਨੂੰ ਆਪਣੀ ਜਾਣਕਾਰੀ ਦੇਣੀ ਕਿ ਤੁਸੀਂ ਕੌਣ ਹੋ, ਕਿਹੜੀ ਸੰਸਥਾ ਨਾਲ ਸਬੰਧਿਤ ਹੋ, ਕਿੱਥੋਂ ਆਏ ਹੋ ਅਤੇ ਕੀ ਕਰਨ ਆਏ ਹੋ ਪੂਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਵੇਂ ਦੱਸਣਾ ਹੈ ਤਾਂ ਕਿ ਉਹ ਤੁਹਾਡੇ ਨਾਲ ਗੱਲਬਾਤ ਕਰਨ ਲਈ ਸਹਿਮਤ ਹੋ ਸਕੇ।ਦੂਜਿਆਂ ਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਲਈ ਕੁੱਝ ਖਾਸ ਨੁਕਤੇ ਜਿਨ੍ਹਾਂ ਵਿਚ ਸਿੱਖ ਧਰਮ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ ਅਤੇ ਇੱਕ ਵੱਖਰਾ ਧਰਮ ਹੈ।ਸਿੱਖ ਅਮਰੀਕਾ ਵਿਚ 100 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੇ ਹਨ।ਸਾਡੇ ਗੁਰਦੁਆਰਿਆਂ ਬਾਰੇ ਬਹੁਤ ਕੀਮਤੀ ਜਾਣਕਾਰੀ ਸਾਂਝੀ ਕੀਤੀ।

         ਉਨ੍ਹਾਂ ਦੱਸਿਆ ਕਿ ਸਾਨੂੰ ਇੱਥੇ ਦੇ ਸਿਸਟਮ ਨੂੰ ਹੋਰ ਆਰਗੇਨਾਈਜ ਕਰਨ ਦੀ ਲੋੜ ਹੈ।ਕੁੱਝ ਅਜਿਹਾ ਸਿਸਟਮ ਅਪਣਾਉਣ ਦੀ ਲੋੜ ਹੈ ਜਿਸ ਨਾਲ ਲਾਅ ਇਨਫੋਰਸਮੈਂਟ ਏਜੰਸੀਆਂ ਸਿੱਖਾਂ ਨਾਲ ਵਾਪਰਦੀਆਂ ਘਟਨਾਲਾਂ ਨੂੰ ਛੇਤੀ ਸਮਝ ਸਕਣ ਅਤੇ ਐਕਸ਼ਨ ਲੈ ਸਕਣ।ਇਸ ਬਾਰੇ ਡਾਕਟਰ ਜਸਮੀਤ ਸਿੰਘ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਉਨ੍ਹਾਂ ਵਲੋਂ ਕੁੱਝ ਸ਼ਬਦਾਂ ਦੀ ਚੋਣ ਕਰ ਕੇ ਕਾਨੂੰਨ ਘਾੜਿਆਂ ਨੂੰ ਦਿੱਤੇ ਗਏ ਹਨ ਜੋ ਕਿ ਦੋਸ਼ੀ ਵਲੋਂ ਕੀਤੇ ਜਾਣ ਵਾਲੇ ਜੁਰਮ ਵਿਚ ਬੋਲਣ ਸਮੇਂ ਵਰਤੇ ਗਏ 'ਨਸਲੀ ਨਫਰਤ' ਮੰਨੇ ਜਾਣਗੇ।

          ਇਸ ਵਿਚ ਇੱਕ ਇੰਟਰਵਿਊ ਕੈਂਟ ਸਿਟੀ ਕੌਸਲਰ ਸਤਵਿੰਦਰ ਕੌਰ ਜੀ ਨਾਲ ਸਿੱਖ ਕੁਲੀਸ਼ਨ ਦੀ ਨਿੱਕੀ ਸਿੰਘ ਵਲੋਂ ਕੀਤੀ ਗਈ ਜਿਸ ਵਿਚ ਸਤਵਿੰਦਰ ਕੌਰ ਨੂੰ ਆਪਣੇ ਜੀਵਨ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕਰਨ ਨੂੰ ਕਿਹਾ ਅਤੇ ਕੁੱਝ ਸਵਾਲ ਪੁੱਛ ਗਏ।ਉਪਰੰਤ ਉਨ੍ਹਾਂ ਗੱਲਾਂ ਦਾ ਮੁਲਾਂਕਣ ਕਰ ਕੇ ਆਏ ਨੌਜਵਾਨ ਬੱਚੇ ਬੱਚੀਆਂ ਨੂੰ ਅੱਗੇ ਵੱਧਣ ਅਤੇ ਰਾਜਨੀਤੀ ਵਿਚ ਆਉਣ ਲਈ ਕੁੱਝ ਨੁਕਤੇ ਸਾਂਝੇ ਕੀਤੇ। ਇੰਟਰਵਿਊ ਦੇ ਅਖੀਰ ਵਿਚ ਜਦੋਂ ਸਰੋਤਿਆਂ ਨੂੰ ਪੁੱਛਿਆ ਗਿਆ ਕਿ ਕੋਈ ਸਵਾਲ ਹੈ ? ਤਾਂ ਸਤਪਾਲ ਸਿੰਘ ਪੁਰੇਵਾਲ ਨੇ ਪੁੱਛਿਆ ਕਿ ਸਿਆਟਲ ਦੀ ਕਿਸੇ ਮਹੱਤਵਪੂਰਨ ਜਗ੍ਹਾ ਤੇ ਸਿੱਖ ਯੋਧਿਆਂ ਦੇ ਬੁੱਤ ਲਾਉਣੇ ਹੋਣ ਤਾਂ ਕੀ ਕਰਨਾ ਪਵੇਗਾ ? ਜਿਸ ਦੇ ਜਵਾਬ ਵਿਚ ਸਿਟੀ ਕੌਸਲਰ ਸਤਵਿੰਦਰ ਕੌਰ ਦੱਸਿਆ ਕਿ ਇਨ੍ਹਾਂ ਕੰਮਾਂ ਲਈ ਸਿਟੀ ਨਾਲ ਵਧੀਆ ਸੰਬੰਧ ਬਣਾਉਣੇ ਪੈਂਦੇ ਹਨ ਜਿਵੇਂ ਪਹਿਲਾਂ ਕਿਸੇ ਪਾਰਕ ਦੀ ਸਾਂਭ ਸੰਭਾਲ ਦੀ ਜੁੰਮੇਵਾਰੀ ਲੈਣੀ, ਫਿਰ ਉਸ ਤੇ ਪੂਰਾ ਪਹਿਰਾ ਦੇਣਾ ਅਤੇ ਵਧੀਆ ਢੰਗ ਨਾਲ ਸੰਭਾਲ ਕਰਨੀ ਅਤੇ ਸਿਟੀ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਲੱਗਣ ਵਾਲੇ ਇਨਸਾਨ ਦੇ ਬੁੱਤ ਬਾਰੇ ਪੂਰੀ ਜਾਣਕਾਰੀ ਦੇ ਕੇ ਤਸੱਲੀ ਕਰਾਉਣੀ ਕਿ ਇਹ ਬੁੱਤ ਲੱਗਣ ਨਾਲ ਅਗਲੀਆਂ ਪੀੜ੍ਹੀਆਂ ਨੂੰ ਕੀ ਸੇਧ ਮਿਲੇਗੀ। ਫਿਰ ਜਾ ਕੇ ਅਜਿਹੇ ਕਾਰਜ ਸਿਰੇ ਚੜ੍ਹਦੇ ਹਨ।  

          ਅਖੀਰ ਵਿਚ ਉਨ੍ਹਾਂ ਗਰੁੱਪ ਬਣਾ ਕੇ ਸਾਰੀ ਟਰੇਨਿੰਗ ਨੂੰ ਅਮਲੀ ਰੂਪ ਦੇਣ ਦੀ ਜੋ ਤਕਨੀਕ ਅਪਣਾਈ ਬਹੁਤ ਕਮਾਲ ਸੀ। ਸਰੋਤਿਆਂ ਨੂੰ ਤਿੰਨ ਹਿੱਸਿਆਂ ਵਿਚ ਵੰਡ ਕੇ ਵੱਖ ਵੱਖ ਵਿਸ਼ੇ ਦਿੱਤੇ ਅਤੇ ਤਿਆਰੀ ਕਰਨ ਲਈ 10 ਮਿੰਟ ਦਾ ਸਮਾਂ ਦਿੱਤਾ। ਤਿਆਰੀ ਤੋਂ ਬਾਅਦ ਇੱਕ ਮੈਂਬਰ ਲੀਡਰ ਬਣ ਜਾਂਦਾ ਸੀ ਅਤੇ ਗਰੁੱਪ ਨੂੰ ਮਿਲਣ ਲਈ ਬੈਠ ਜਾਂਦਾ ਸੀ। ਫਿਰ ਉਹ ਗਰੁੱਪ ਨੂੰ ਦਫਤਰ ਮਿਲਣ ਆਏ ਮਹਿਮਾਨਾਂ ਨੂੰ ਪੂਰੇ ਅਮਰੀਕਨ ਢੰਗ ਨਾਲ ਆਉਣ ਦਾ ਕਾਰਨ ਪੁੱਛਦਾ ਕਿ ਦਸੋ ਕਿ ਦਸੋ ਮੈਨੂੰ ਕਿਵੇਂ ਮਿਲਣ ਆਏ ਹੋ ਮੈਂ ਤੁਹਾਡੀ ਕਿਵੇਂ ਮਦਦ ਕਰ ਸਕਦਾ ਹਾਂ ਜਾਂ ਕਰ ਸਕਦੀ ਹਾਂ। ਸਾਰੀ ਟਰੇਨਿੰਗ ਬਾਕਮਾਲ ਸੀ।
ਪ੍ਰੋਗਰਾਮ ਸਵੇਰੇ 10.30 ਵਜੇ ਤੋਂ ਲੈ ਕੇ ਸ਼ਾਮ ਦੇ 6.30 ਵਜੇ ਤੱਕ ਜਿਸ ਨੂੰ ਆਏ ਸਰੋਤਿਆਂ ਨੇ ਬੜੀ ਗੌਰ ਨਾਲ ਸੁਣਿਆ।

          2 ਮਾਰਚ ਪੂਰਾ ਦਿਨ ਸਿਆਟਲ ਵਿਚ ਕਾਂਗਰਸਮੈਨ ਐਡਮ ਸਮਿੱਥ, ਸੈਨੇਟਰ ਪੈਟੀ ਮੈਰੀ, ਸੈਨੇਟਰ ਮਾਰੀਆ ਕੈਂਟਵੈਲ, ਕਾਂਗਰਸਵੋਮੈਨ ਪਰਮੀਲਾ ਜੈਪਾਲ, ਕਾਂਗਰਸਮੈਨ ਰਿਕ ਲਾਰਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ।ਗੱਲਬਾਤ ਦੌਰਾਨ ਉਨ੍ਹਾਂ ਸਾਰੇ ਮੁੱਦਿਆਂ ਨੂੰ ਚੁੱਕਿਆ ਜਿਨ੍ਹਾਂ ਕਾਰਨ ਸਿੱਖਾਂ ਨੂੰ ਅਕਸਰ ਭੇਦਭਾਵ ਦਾ ਸ਼ਿਕਾਰ ਹੋਣਾ ਪੈਂਦਾ ਹੈ।ਜਿਵੇਂ ਕਿ ਨੌਕਰੀ ਲੱਭਣ ਅਤੇ ਨੌਕਰੀ ਕਰਦੇ ਸਮੇਂ ਨਸਲੀ ਵਿਤਕਰਾ, ਬੱਚਿਆਂ ਨਾਲ ਸਕੂਲ ਵਿਚ ਕੁੱਝ ਮੂਰਖ ਲੋਕਾਂ ਵਲੋਂ ਕੀਤਾ ਜਾਂਦਾ ਧੱਕਾ (Bullying) ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਹੋਣ ਕਰਕੇ ਅਤੇ ਸਿੱਖ ਧਰਮ ਬਾਰੇ ਸਹੀ ਜਾਣਕਾਰੀ ਨਾ ਹੋਣ ਕਾਰਨ ਨਫਰਤੀ ਵਰਤਾਰੇ ਦਾ ਸ਼ਿਕਾਰ ਹੋਣ ਬਾਰੇ ਗੱਲਬਾਤ ਕੀਤੀ ਗਈ।

          ਖ਼ਾਲਸਾ ਗੁਰਮਤਿ ਸੈਂਟਰ ਦੇ ਬੱਚੀਆਂ ਬਲਜੀਤ ਕੌਰ, ਸ਼ਰਨ ਕੌਰ, ਮਨਅੰਮ੍ਰਿਤ ਕੌਰ ਅਤੇ ਅਮਨਦੀਪ ਕੌਰ ਨੇ ਪੂਰੇ ਹੌਸਲੇ ਅਤੇ ਦ੍ਰਿੜਤਾ ਨਾਲ ਆਪਣੀਆਂ ਸਮੱਸਿਆਵਾਂ ਨੂੰ ਸੰਬੰਧਿਤ ਅਧਿਕਾਰੀਆਂ ਅੱਗੇ ਰੱਖਿਆ।ਡਾਕਟਰ ਜਸਮੀਤ ਸਿੰਘ, ਸ. ਹੀਰਾ ਸਿੰਘ ਭੁੱਲਰ, ਸ.ਦਿਲਜੀਤ ਸਿੰਘ ਸੇਠੀ, ਸ. ਸਤਪਾਲ ਸਿੰਘ ਪੁਰੇਵਾਲ, ਸ.ਕੁਲਬੀਰ ਸਿੰਘ ਵੱਲਾ ਗੁਰਮੁਖ ਸਿੰਘ ਵੱਲਾ, ਅਮਰਜੀਤ ਕੌਰ ਸੰਧੂ ਅਤੇ ਸਿੱਖ ਕੁਲੀਸ਼ਨ ਦੀ ਪੂਰੀ ਟੀਮ ਨਿੱਕੀ ਸਿੰਘ, ਰੂਚਾ ਕੌਰ, ਸਹਿਜਪ੍ਰੀਤ ਸਿੰਘ, ਸਤਜੀਤ ਕੌਰ ਪੂਰਾ ਦਿਨ ਨਾਲ ਸਨ।

          ਇਸੇ ਤਰ੍ਹਾਂ 3 ਮਾਰਚ ਨੂੰ ਸਾਰੇ ਓਲੰਪੀਆ ਪਹੁੰਚੇ ਜਿਸ ਵਿਚ ਬਲਜੀਤ ਕੌਰ, ਸਰਨ ਕੌਰ, ਜੋਬਨ ਕੌਰ ਪੰਨੂ, ਸਹਿਜ ਕੌਰ, ਮਾਣੀ ਕੌਰ, ਹਰਮਨੀ ਕੌਰ, ਡਾਕਟਰ ਜਸਮੀਤ ਸਿੰਘ, ਸ. ਹੀਰਾ ਸਿੰਘ ਭੁੱਲਰ, ਸ.ਸਤਪਾਲ ਸਿੰਘ ਪੁਰੇਵਾਲ, ਅਤੇ ਸਿੱਖ ਕੁਲੀਸ਼ਨ ਦੀ ਪੂਰੀ ਟੀਮ ਸੀ।ਜਿੱਥੇ ਸੈਨੇਟਰ ਮਨਕਾ ਢੀਂਗਰਾ, ਸੈਨੇਟਰ ਮੋਨਾ ਦਾਸ, ਸੈਨਨਰ ਕੈਰਨ ਕਾਇਜ਼ਰ, ਸਟੇਟ ਰੀਪਰਜੈਂਟਟਿਵ ਸ਼ੈਰਨ ਸ਼ੂਮੇਕ, ਸੈਨੇਟਰ ਬਾਬ ਹਾਸੇਗਾਵਾ, ਸੈਨੇਟਰ ਟੀਨਾ ਓਰਵਿਲ, ਸਟੇਟ ਰੀਪਰਜੈਂਟਟਿਵ ਟੀਨਾ ਔਰਵੈਲ, ਸਟੇਟ ਰੀਪਰਜੈਂਟਟਿਵ ਮੀਆਂ ਗਰੈਗਰਸਨ, ਸਟੇਟ ਰੀਪਰਜੈਂਟਟਿਵ ਡੈਬਰਾ ਐਟੇਮੈਨ, ਸਟੇਟ ਰੀਪਰਜੈਂਟਟਿਵ ਵੰਦਨਾ ਸਲੇਟਰ ਨਾਲ ਗੱਲਬਾਤ ਕੀਤੀ ਗਈ ਅਤੇ ਪਹਿਲੇ ਵਾਲੇ ਸਾਰੇ ਮਸਲਿਆਂ ਬਾਰੇ ਜਾਣੂ ਕਰਾਇਆ ਗਿਆ।ਜਿਸ ਨੂੰ ਸਾਰੇ ਵਜੀਰਾਂ ਅਤੇ ਅਧਿਕਾਰੀਆਂ ਨੇ ਪੂਰੇ ਗੌਹ ਨਾਲ ਸੁਣਿਆ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ।

ਹੋਰ ਫੋਟੌ ਵੇਖਣ ਲਈ ਇਸ ਲਿੰਕ ਤੇ ਕਲਿਕ ਕਰੋ :https://www.facebook.com/satpal.purewal/posts/2848165291934598?notif_id=1583993653418116¬if_t=feedback_reaction_generic

https://www.facebook.com/satpal.purewal/posts/2848123191938808?notif_id=1583991624834325¬if_t=feedback_reaction_generic

© 2011 | All rights reserved | Terms & Conditions